ਰਾਜਿੰਦਰ ਸਿੰਘ ਭੱਟ,ਫ਼ਤਹਿਗੜ੍ਹ ਸਾਹਿਬ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦਾ ਵਿਕਾਸ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਬੀਡੀਪੀਓ ਮਹਿੰਦਰ ਸਿੰਘ ਨੇ ਪਿੰਡ ਦਫੇੜਾ 'ਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ 'ਚ ਵੀ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬੀਡੀਪੀਓ ਨੇ ਕਿਹਾ ਕਿ ਪਿੰਡ ਦਫੇੜਾ ਵਿਖੇ ਸੁੰਦਰ ਪਾਰਕ, ਸੀਚੇਵਾਲ ਪ੍ਰਰਾਜੈਕਟ ਤਹਿਤ ਟੋਭੇ ਦੀ ਸਫਾਈ, ਗਲੀਆਂ 'ਚ ਇੰਟਰਾਿਲੰਗ ਟਾਈਲਾਂ ਅਤੇ ਸੜਕੀ ਹਾਦਸੇ ਰੋਕਣ ਲਈ ਪਿੰਡ 'ਚ ਦੋਨੋਾਂ ਸਾਈਡਾਂ ਦੇਖਣ ਲਈ ਚੌਂਕਾਂ 'ਚ ਸ਼ੀਸ਼ੇ ਲਗਵਾਏ ਗਏ ਹਨ। ਇਸ ਮੌਕੇ ਸਰਪੰਚ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਵਿਧਾਇਕ ਗੁਰਪ੍ਰਰੀਤ ਸਿੰਘ ਜੀਪੀ ਦੀ ਅਗਵਾਈ 'ਚ ਪਿੰਡਾਂ ਦਾ ਵਿਕਾਸ ਵਿਊਂਤਬੰਦੀ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਕੇ ਦੇ ਪਿੰਡਾਂ ਲਈ ਵੱਡੀਆਂ ਗ੍ਾਂਟਾਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਨੂੰ ਸੰੁਦਰ ਦਿੱਖ ਦਿੱਤੀ ਜਾ ਸਕੇ। ਇਸ ਮੌਕੇ ਜੀਆਰਐੱਸ ਮਨਦੀਪ ਸਿੰਘ ਤੇ ਹੋਰ ਮੌਜੂਦ ਸਨ।