ਪੱਤਰ ਪੇ੍ਰਰਕ,ਫ਼ਤਹਿਗੜ੍ਹ ਸਾਹਿਬ : ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਵਲੋਂ ਅੱਸੂ ਦੀ ਸੰਗਰਾਂਦ ਮੌਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ 'ਚ 124ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਅਕਾਲੀ ਦਲ ਦੇ ਜ਼ਲਿ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਸੀਨੀਅਰ ਅਕਾਲੀ ਆਗੂ ਅਮਰਿੰਦਰ ਸਿੰਘ ਲਿਬੜਾ ਅਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗਰਦੀਪ ਸਿੰਘ ਕੰਗ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਕੈਂਪ ਦੌਰਨ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਬਲੱਡ ਬੈਂਕ ਦੀ ਟੀਮ ਵਲੋਂ ਡਾ. ਸਵਾਤੀ ਦੀ ਅਗਵਾਈ 'ਚ 57 ਯੂਨਿਟ ਖੂਨ ਇਕੱਤਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਖੂਨਦਾਨ ਨੂੰ ਇਸ ਕਰਕੇ ਮਹਾਦਾਨ ਕਿਹਾ ਜਾਂਦਾ ਹੈ ਕਿਉਂਕਿ ਕਿਸੇ ਵਲੋਂ ਦਿੱਤਾ ਖੂਨ ਕਿਸੇ ਦੀ ਵੀ ਜਿੰਦਗੀ ਬਚਾ ਸਕਦਾ ਹੈ ਇਸ ਲਈ ਅਜਿਹੇ ਕਾਰਜਾਂ 'ਚ ਹਰੇਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਡਾਕਟਰ ਸਵਾਤੀ ਨੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਕਰਨ ਨਾਲ ਸਰੀਰ 'ਚ ਕਿਸੇ ਤਰ੍ਹਾ ਦੀ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਨਿਰੋਗ ਰਹਿੰਦਾ ਹੈ। ਇਸ ਮੌਕੇ ਕੈਪਟਨ ਸੇਵਾ ਸਿੰਘ,ਨਿਸ਼ਾਨ ਸਿੰਘ ਚੀਮਾ,ਐਸਐੱਸ ਬਾਠ,ਮਨਦੀਪ ਸਿੰਘ ਤਰਖਾਣਮਾਜਰਾ,ਸੁਰਿੰਦਰ ਸਿੰਘ,ਬੇਅੰਤ ਸਿੰਘ ਸਿੱਧਵਾਂ,ਗੁਰਦੀਪ ਸਿੰਘ ਬੋਰਾਂ,ਕੁਲਦੀਪ ਸਿੰਘ ਪੂਨੀਆ,ਕੁਲਵਿੰਦਰ ਸਿੰਘ ਡੇਰਾ,ਬਚਿੱਤਰ ਸਿੰਘ,ਜੈ ਸਿੰਘ ਬਾੜਾ,ਮਲਕੀਤ ਸਿੰਘ ਮਠਾਰੂ ਆਦਿ ਮੌਜੂਦ ਸਨ।