ਗੁਰਪ੍ਰੀਤ ਸਿੰਘ ਮਹਿਕ, ਅਮਲੋਹ : ਅਮਲੋਹ ਦੇ ਨੇੜਲੇ ਪਿੰਡ ਨਰਾਇਣਗੜ੍ਹ ਨਿਵਾਸੀ 22 ਸਾਲਾ ਨੌਜਵਾਨ ਸੁਖਬੀਰ ਸਿੰਘ ਪੁੱਤਰ ਜਗਦੀਪ ਸਿੰਘ ਦੀ ਸੜ੍ਹਕ ਦੁਰਘਟਨਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਬੀਰ ਸਿੰਘ ਮੋਟਰ ਸਾਈਕਲ 'ਤੇ ਪਿੰਡ ਵਿੱਚ ਹੀ ਜਾ ਰਿਹਾ ਸੀ ਜਿਸ ਦੌਰਾਨ ਮੋਟਰ ਸਾਈਕਲ ਦੇ ਅੱਗੇ ਕੁੱਤਾ ਆ ਜਾਣ ਕਾਰਨ ਦੁਰਘਟਨਾਂ ਦਾ ਸ਼ਿਕਾਰ ਹੋ ਗਿਆ। ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੁਖਬੀਰ ਨੂੰ ਸਿਵਲ ਹਸਪਤਾਲ ਅਮਲੋਹ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਬੀਰ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇੱਕ ਭੈਣ ਦਾ ਭਰਾ ਸੀ ਜੋਕਿ ਆਈਲੈਟਸ ਦੀ ਤਿਆਰੀ ਕਰਦਾ ਸੀ ਜਿਸਦਾ ਕਿ ਆਉਣ ਵਾਲੇ ਦਸ ਦਿਨਾਂ ਵਿੱਚ ਪੇਪਰ ਸੀ।

Posted By: Seema Anand