ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਆਜ਼ਾਦ ਸਪੋਰਟਸ ਵੈੱਲਫੇਅਰ ਸੁਸਾਇਟੀ ਕਲੱੱਬ ਪਿੰਡ ਸੰਗਤਪੁਰ ਸੋਢੀਆਂ ਵੱਲੋਂ 2 ਰੋਜ਼ਾ ਕ੍ਰਿਕਟ ਟੂਰਨਾਮੈਂਟ (ਅੰਡਰ 23 ਸਾਲਾ) ਸ਼ਾਨੋ ਸ਼ੌਕਤ ਦੇ ਨਾਲ ਆਰੰਭ ਹੋਇਆ। ਜਿਸ ਦੀ ਸ਼ੁਰੂਆਤ ਸੀਨੀਅਰ 'ਆਪ' ਆਗੂ ਸਵਰਨ ਸਿੰਘ ਭੁੱਲਰ ਵੱਲੋਂ ਕਰਵਾਈ ਗਈ। ਇਸ ਮੌਕੇ ਸਵਰਨ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਦਾ ਦੌਰ ਬਹੁਤ ਹੀ ਭਿਆਨਕ ਚੱਲ ਰਿਹਾ ਹੇੈ, ਅਜਿਹੇ ਵਿਚ ਆਪਣੇ ਬੱਚਿਆਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਲਾਹਨਤਾਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਕਦਮ ਚੁਕੀਏ। ਉਨਾਂ੍ਹ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੇ ਦੋਸਤ ਬਣ ਕੇ ਉਨਾਂ੍ਹ ਨੂੰ ਚੰਗੀ ਸੁਸਾਇਟੀ ਦੇਣੀ ਚਾਹੀਦੀ ਹੈ ਅਤੇ ਨਸ਼ੇ ਵਰਗੀਆਂ ਲਾਹਨਤਾਂ ਤੋਂ ਬਚਾਉਣ ਦੇ ਲਈ ਖੇਡਾਂ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਪੜ੍ਹਨ ਲਿਖਣ ਵਾਲੀ ਜਵਾਨੀ ਵਿਦੇਸ਼ਾਂ ਵੱਲ ਭੱਜ ਰਹੀ ਹੈ, ਜਿਹੜੇ ਵਿਦੇਸ਼ਾਂ ਵੱਲ ਨਹੀਂ ਜਾ ਸਕਦੇ ਉਹ ਨਸ਼ੇ ਵਰਗੀਆਂ ਭੈੜੀਆਂ ਲਾਹਨਤਾਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਸ ਦੌਰ ਨੂੰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਦਸ ਸਾਲ ਬਾਅਦ ਪੰਜਾਬ 'ਚ ਨੌਜਵਾਨ ਨਜ਼ਰ ਨਹੀਂ ਆਉਣਗੇ। ਉਨਾਂ੍ਹ ਕਿਹਾ ਕਿ ਜਿੱਥੇ ਸਰਕਾਰਾਂ ਵੱਲੋਂ ਨੌਜਵਾਨੀ ਨੂੰ ਸੰਭਾਲਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰੀਏ। ਇਸ ਮੌਕੇ ਕਲੱਬ ਵੱਲੋਂ ਸਵਰਨ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਆਸ਼ੂ ਨੇ ਦੱਸਿਆ ਕਿ ਇਹ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਵਿਚ 30 ਟੀਮਾਂ ਭਾਗ ਲੈ ਰਹੀਆਂ ਹਨ, ਪਹਿਲੀਆਂ ਚਾਰ ਟੀਮਾਂ ਨੂੰ ਇਨਾਮਾਂ ਦੇ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਪ੍ਰਧਾਨ ਜਸਕਰਨ ਿਢੱਲੋਂ, ਕਰਨਵੀਰ ਸਿੰਘ ਉੱਪ ਪ੍ਰਧਾਨ, ਕਰਨ, ਅਰਸ਼ਪ੍ਰਰੀਤ ਸਿੰਘ, ਰਮਨ, ਆਸ਼ੂ, ਮਨਵੀਰ, ਇਮਰਾਨ ਖ਼ਾਂ, ਸੁਖਮਨ ਸੇਖੋਂ, ਕਾਕਾ ਆਦਿ ਮੌਜੂਦ ਸਨ।
ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ : ਭੁੱਲਰ
Publish Date:Thu, 09 Jun 2022 05:13 PM (IST)
