ਫਰੀਦਕੋਟ : ਫਰੀਦਕੋਟ 'ਚ ਪੁਲਿਸ ਹਿਰਾਸਤ 'ਚ 19 ਮਈ ਨੂੰ ਹੋਈ 22 ਸਾਲਾ ਨੌਜਵਾਨ ਜਸਪਾਲ ਸਿੰਘ ਲਾਡੀ ਦੀ ਮੌਤ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਪੁਲਿਸ ਨੇ ਪੰਜਾਵਾ ਨਿਵਾਸੀ ਨੌਜਵਾਨ ਦੀ ਮੌਤ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਇਸ ਨਾਲ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਤੇ ਸੰਗਠਨਾਂ ਨੇ ਐਤਵਾਰ ਨੂੰ ਲੰਬੀ ਬੱਸ ਸਟੈਂਡ 'ਤੇ ਧਰਨਾ ਦਿੱਤਾ ਤੇ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਰਾਸ਼ਟਰੀ ਰਾਜਮਾਰਗ 'ਤੇ ਵੀ ਜਾਮ ਲੱਗਾ ਦਿੱਤਾ।

ਇਸ ਤੋਂ ਪਹਿਲਾਂ ਟੈਕਨੀਕਲ ਸਰਵਿਸ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਏਸੋਸੀਏਸ਼ਨ ਨੇ ਸਾਂਝੇ ਰੂਪ 'ਚ ਗਿਦੜਬਾਹਾ ਰੋਡ ਦੇ ਪਾਵਰ ਦਫ਼ਤਰ ਵਿਖੇ ਰੋਸ ਮਾਰਚ ਕੱਢਿਆ। ਇਸ ਤੋਂ ਬਾਅਦ ਪ੍ਰਦਰਸ਼ਨਕਰੀਆਂ ਨੇ ਲੰਬੀ ਬੱਸ ਸਟੈਂਡ 'ਤੇ ਆਵਾਜਾਈ ਠੱਪ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਜੇ ਤਕ ਕੁਝ ਨਹੀਂ ਬਦਲਿਆ ਹੈ, ਜੋ ਅਧਿਕਾਰ ਅੱਤਵਾਦ ਤੋਂ ਸਮੇਂ ਪੁਲਿਸ ਨੂੰ ਮਿਲੇ ਸਨ ਉਂਝ ਹੀ ਅੱਜ ਵੀ ਹੋ ਰਿਹਾ ਹੈ, ਜਿਸ ਦਾ ਆਉਣ ਵਾਲੇ ਸਮੇਂ 'ਚ ਬੁਰਾ ਨਤੀਜਾ ਨਿਕਲੇਗਾ। ਜਸਪਾਲ ਸਿੰਘ ਨੂੰ ਚੁੱਕ ਕੇ ਬਿਨਾਂ ਕਿਸੇ ਕਾਰਨ ਉਸ ਦੀ ਹੱਤਿਆ ਕਰ ਲਾਸ਼ ਨੂੰ ਖੁਰਦ-ਬੁਰਦ ਕਰਨਾ ਵੀ ਇਸ ਦੀ ਨਿਸ਼ਾਨੀ ਹੈ। ਅਜਿਹਾ ਕਰ ਪੰਜਾਬ ਨੇ ਖੁਦ ਦੇ ਨਿਰਕੁਸ਼ਤਾ ਦਾ ਸਬੂਤ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ

Posted By: Amita Verma