ਪੱਤਰ ਪੇ੍ਰਰਕ, ਫ਼ਰੀਦਕੋਟ : ਅੰਤਰ ਕਾਲਜ ਖੇਡਾਂ 'ਚ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਪਹਿਲਵਾਨ ਜੈ ਪ੍ਰਕਾਸ਼ ਸ਼ੁਕਲਾ ਨੇ ਗਰੀਕੋ ਰੋਮਨ ਸਟਾਈਲ ਦੇ 63 ਕਿਲੋਗ੍ਰਾਮ ਭਾਰ 'ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਕਾਲਜ ਦੇ ਪਹਿਲਵਾਨ ਨਵਦੀਪ ਕੁਮਾਰ ਨੇ 130 ਕਿੱਲੋਗ੍ਰਾਮ ਭਾਰ ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ। ਦੋਵੇਂ ਜੇਤੂ ਪਹਿਲਵਾਨਾਂ ਦੇ ਕਾਲਜ ਪਹੁੰਚਣ 'ਤੇ ਪਿੰ੍ਸੀਪਲ ਜਗਦੀਪ ਸਿੰਘ, ਪੋ੍. ਕੰਵਲਦੀਪ ਸਿੰਘ, ਪੋ੍. ਮੰਜੂ ਕਪੂਰ, ਪੋ੍. ਰਣਜੀਤ ਸਿੰਘ ਬਾਜਵਾ, ਡਾ. ਰੁਪਿੰਦਰਜੀਤ ਕੌਰ, ਪੋ੍. ਰਾਜੇਸ਼ਵਰੀ ਦੇਵੀ, ਪੋ੍. ਮਨਪ੍ਰਰੀਤ ਕੌਰ, ਪੋ੍. ਜਸਬੀਰ ਕੌਰ, ਪੋ੍. ਸੁਖਪਾਲ ਕੌਰ ਅਤੇ ਸਮੂਹ ਸਟਾਫ਼ ਨੇ ਵਧਾਈ ਦਿੱਤੀ। ਕਾਲਜ ਪਿੰ੍ਸੀਪਲ ਨੇ ਜੇਤੂ ਪਹਿਲਵਾਨਾਂ ਨੂੰ ਤਮਗਾ ਪਹਿਨਾ ਕੇ ਸਨਮਾਨਿਤ ਕੀਤਾ।