ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : ਬਾਬਾ ਫ਼ਰੀਦ ਕੁਸ਼ਤੀ ਅਖਾੜੇ ਫ਼ਰੀਦਕੋਟ ਦੇ ਪਹਿਲਵਾਨ ਪ੍ਰਦੀਪ ਸਿੰਘ ਖੋਸਾ ਨੇ ਹਾਲ ਹੀ ਕਰੇਗਿਸਤਾਨ ਦੇ ਸ਼ਹਿਰ ਬੀਸ਼ੇਕ ਵਿਖੇ ਚੱਲ ਰਹੀ ਸਬ ਜੂਨੀਅਰ ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ ’ਚ ਸਿਲਵਰ ਮੈੱਡਲ ਜਿੱਤ ਕੇ ਫ਼ਰੀਦਕੋਟ, ਪੰਜਾਬ ਅਤੇ ਭਾਰਤ ਦਾ ਨਾਮ ਸੰਸਾਰ ਪੱਧਰ 'ਤੇ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 19 ਤੋਂ 26 ਜੂਨ ਤੱਕ ਚੱਲਣ ਵਾਲੀ ਸਬ ਜੂਨੀਅਨ ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ ’ਚ ਪ੍ਰਦੀਪ ਸਿੰਘ ਖੋਸਾ ਨੇ ਗਰੀਕੋ ਰੋਮਨ ਦੇ 110 ਕਿਲੋਗ੍ਰਾਮ ਭਾਰ ਵਰਗ ’ਚ ਬਹੁਤ ਹੀ ਸਖ਼ਤ 3 ਮੁਕਾਬਲੇ ਜਿੱਤੇ ਹਨ। ਉਸ ਨੇ ਆਪਣੀ ਦਮਦਾਰ ਖੇਡ ਵਿਖਾਉਂਦਿਆਂ ਭਾਰਤ ਵਾਸਤੇ ਸਿਲਵਰ ਮੈਡਲ ਜਿੱਤਿਆ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਸਬ ਜੂਨੀਅਨ ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ ’ਚ ਦੇਸ਼ ਦੀ ਚੁਣੀ ਗਈ 30 ਮੈਂਬਰੀ ਟੀਮ, ਜਿਸ ’ਚ 20 ਪੁਰਸ਼ ਅਤੇ 10 ਮਹਿਲਾ ਪਹਿਲਵਾਨ ਸ਼ਾਮਲ ਸਨ, ’ਚੋਂ ਪੰਜਾਬ ਵੱਲੋਂ ਇਕਲੌਤੇ ਪਹਿਲਵਾਨ ਪ੍ਰਦੀਪ ਸਿੰਘ ਖੋਸਾ ਦੀ ਚੋਣ ਹੋਈ ਸੀ। ਜਿਸ ਨੇ ਸਿਲਵਰ ਮੈਡਲ ਜਿੱਤ ਕੇ ਆਪਣਾ, ਆਪਣੇ ਮਾਤਾ-ਪਿਤਾ, ਫ਼ਰੀਦਕੋਟ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਅਤੇ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦਾ ਨਾਮ ਰੌਸ਼ਨ ਕੀਤਾ ਹੈ। ਇਲਾਕੇ ਦੀ ਮਾਣਮੱਤੀ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ/ਪਹਿਲਵਾਨ ਪ੍ਰਦੀਪ ਸਿੰਘ ਖੋਸਾ ਦੀ ਜਿੱਤ ਤੇ ਉਸ ਨੂੰ ਅਤੇ ਉਸ ਦੇ ਪਿਤਾ ਗੁਰਪ੍ਰੀਤ ਸਿੰਘ ਗੋਰਾ ਖੋਸਾ ਅਤੇ ਮਾਤਾ ਗੁਰਮੀਤ ਕੌਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਮੁੱਚੇ ਫ਼ਰੀਦਕੋਟ ਸ਼ਹਿਰ ’ਚ ਖੁਸ਼ੀ ਦਾ ਮਾਹੌਲ ਹੈ। ਪਹਿਲਵਾਨ ਪ੍ਰਦੀਪ ਸਿੰਘ ਖੋਸਾ ਦੀ ਜਿੱਤ ਤੇ ਪੰਜਾਬ ਕੁਸ਼ਤੀ ਐਸ਼ੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ,ਪਹਿਲਵਾਨ ਪਦਮ ਸ੍ਰੀ ਕਰਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪੀ.ਆਰ.ਸੌਂਧੀ, ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਫ਼ਰੀਦਕੋਟ, ਉਲੰਪੀਅਨ/ਅਰਜਨਾ ਐਵਾਰਡੀ ਅਵਨੀਤ ਕੌਰ ਸਿੱਧੂ ਐੱਸ.ਐੱਸ.ਪੀ.ਫ਼ਰੀਦਕੋਟ,ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਪਰਮਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਗਿੱਲ ਜ਼ਿਲਾ ਮੈਂਟਰ (ਖੇਡਾਂ) ਸਿੱਖਿਆ ਵਿਭਾਗ, ਬਾਬਾ ਫ਼ਰੀਦ ਪਬਲਿਕ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਪ੍ਰਿੰਸੀਪਲ ਕੁਲਦੀਪ ਕੌਰ, ਚੀਫ਼ ਕੁਸ਼ਤੀ ਕੋਚ ਭਾਰਤੀ ਟੀਮ ਹਰਗੋਬਿੰਦ ਸਿੰਘ ਸੰਧੂ, ਕੁਸ਼ਤੀ ਕੋਚ ਇੰਦਰਜੀਤ ਸਿੰਘ, ਕੁਸ਼ਤੀ ਕੋਚ ਗੁਰਮੀਤ ਸਿੰਘ ਦਿਓਲ, ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਪ੍ਰਧਾਨ ਜਗਦੇਵ ਸਿੰਘ ਧਾਲੀਵਾਲ ਯੂਐੱਸਏ ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਪ੍ਰਧਾਨ ਬਲਜਿੰਦਰ ਸਿੰਘ ਪੋਪਲ, ਕੁਸ਼ਤੀ ਪ੍ਰਮੋਟਰ ਰਣਜੀਤ ਸਿੰਘ ਬਰਾੜ ਭੋਲੂਵਾਲਾ, ਗੁਰੇਤਜ ਸਿੰਘ ਤੇਜਾ, ਗੁਰਕੰਵਲ ਸਿੰਘ, ਕੀਰਤ ਸੰਧੂ, ਨਵਪ੍ਰੀਤ ਸਿੰਘ ਵੇਰਕਾ, ਅਸ਼ੋਕ ਪਹਿਲਵਾਲ, ਇਕਬਾਲ ਸਿੰਘ ਰੀਡਰ, ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਗੋਰਾ (ਨੱਥਾ ਸਿੰਘ ਐਂਡ ਸੰਨਜ਼) ਨੇ ਵਧਾਈ ਦਿੱਤੀ ਹੈ।

Posted By: Jagjit Singh