ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਵਿਸ਼ਵ ਏਡਜ਼ ਦਿਵਸ ਮਨਾਇਆ
ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ
Publish Date: Tue, 02 Dec 2025 04:10 PM (IST)
Updated Date: Tue, 02 Dec 2025 04:11 PM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ ਪੀਐੱਮ ਸ਼੍ਰੀ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਸਰਪ੍ਰਸਤੀ ਅਤੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਕੂਲ ਨੋਡਲ ਅਫ਼ਸਰ ਲੈਕਚਰਾਰ ਕਮਰਸ ਸ਼੍ਰੀਮਤੀ ਰਾਜਬਿੰਦਰ ਕੌਰ ਦੀ ਦੇਖ-ਰੇਖ ਹੇਠ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਕਿਹਾ ਏਡਜ਼ ਦੀ ਬਿਮਾਰੀ ਤੋਂ ਬਚਾਅ ਲਈ ਅਹਿਮ ਜਾਣਕਾਰੀ, ਸੁਰੱਖਿਅਤ ਵਿਹਾਰ ਅਤੇ ਨਿਯਮਿਤ ਟੈਸਟਿੰਗ ਦੀ ਲੋੜ ਹੈ। ਇਸ ਮੌਕੇ ਸਾਇੰਸ ਮਿਸਟ੍ਰੈਸ ਕੰਵਲਜੀਤ ਕੌਰ ਕਿੰਗਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਏਡਜ਼ ਕੀ ਹੈ, ਇਹ ਕਿਵੇਂ ਹੁੰਦਾ ਹੈ, ਇਸ ਦੇ ਲੱਛਣ ਕੀ ਹਨ, ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਸੰਸਥਾ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਇੱਥੋ ਪ੍ਰਾਪਤ ਜਾਣਕਾਰੀ ਨੂੰ ਅੱਗੇ ਘਰ ਅਤੇ ਸਮਾਜ ’ਚ ਸਾਂਝੀ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਸਹੀ ਜਾਣਕਾਰੀ ਤੇ ਸੁਚੇਤ ਹੋ ਕੇ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਇਸ ਮੌਕੇ ਪੇਂਟਿੰਗ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਸਕੂਲ ਅਧਿਆਪਕ ਨਵਜੋਤ ਕੌਰ ਕਲਸੀ, ਵਰਿੰਦਰਪਾਲ ਕੌਰ ਅਤੇ ਡਾ. ਕੰਵਲਜੀਤ ਕਿੰਗਰਾ ਨੇ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਲੇਖ ਮੁਕਾਬਲੇ ’ਚ 12ਵੀਂ ਡੀ ਦੀ ਵਿਦਿਆਰਥਣ ਜਪੁਜੀ ਨੇ ਪਹਿਲਾ, 12ਵੀਂ ਈ ਦੀ ਵੰਦਨਾ ਪ੍ਰੀਤ ਕੌਰ ਨੇ ਦੂਜਾ ਅਤੇ ਨੌਵੀਂ ਜਮਾਤ ਦੀ ਮਾਨਵੀ ਨੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ’ਚ 12ਵੀਂ ਈ ਦੀ ਵੰਦਨਾਪ੍ਰੀਤ ਕੌਰ ਨੇ ਪਹਿਲਾ, ਨੌਵੀਂ ਦੀ ਅਮਨਜੋਤ ਕੌਰ ਨੇ ਦੂਜਾ ਅਤੇ ਨੌਵੀਂ ਜਮਾਤ ਦੀ ਖੁਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਕੂਲ ਦੇ ਪਿ੍ਰੰਸੀਪਲ ਨੇ ਯਾਦਗਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਸਕੂਲ ਨੋਡਲ ਅਫ਼ਸਰ ਲੈਕਚਰਾਰ ਰਾਜਬਿੰਦਰ ਕੌਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਵਿਸ਼ਵ ਏਡਜ਼ ਦਿਵਸ ਸਬੰਧੀ ਸਮਾਗਮ ਨੂੰ ਅਧਿਆਪਕ ਮਧੂ ਬਾਲਾ ਕੱਕੜ, ਰਾਜਿੰਦਰ ਕੌਰ, ਸੁਸ਼ੀਲ ਰਾਣੀ, ਪ੍ਰਵੀਨ ਕੌਰ, ਪਵਨਦੀਪ ਕੌਰ, ਸ਼੍ਰੀਮਤੀ ਪਾਇਲ, ਸੁਰਿੰਦਰ ਕੁਮਾਰ ਸੱਚਦੇਵਾ, ਸੁਰਿੰਦਰ ਸਿੰਘ ਅਤੇ ਸਾਇੰਸ ਵਿਸ਼ੇ ਦੇ ਸਾਰੇ ਅਧਿਆਪਕ ਸਾਹਿਬਾਨ ਨੇ ਸਫ਼ਲ ਬਣਾਇਆ।