10ਐਫ਼ਡੀਕੇ106:-ਸਿਖਲਾਈ ਵਰਕਸ਼ਾਪ ਦੇ ਉਦਘਾਟਨ ਕਰਦੇ ਹੋਏ ਵੀਸੀ ਡਾ. ਰਾਜ ਬਹਾਦਰ ਤੇ ਹੋਰ ਡਾਕਟਰ ਸਾਹਿਬਾਨ।

- ਛੇ ਜ਼ਿਲਿ੍ਹਆਂ ਦੇ ਸੌ ਡਾਕਟਰਾਂ ਨੇ ਲਿਆ ਭਾਗ

ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਬਾਬਾ ਫਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਵੱਲੋਂ 21 ਕਿਸਮ ਦੀਆਂ ਅਪੰਗਤਾਵਾਂ ਦੇ ਦਸਤਾਵੇਜ ਨੂੰ ਤਸਦੀਕ ਕਰਨ ਤੇ ਇਸ ਸੰਬੰਧੀ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਵਰਕਸ਼ਾਪ ਕਰਵਾਈ ਗਈ। ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੱਲੋਂ ਕੀਤਾ ਗਿਆ। ਇਸ ਵਰਕਸ਼ਾਪ 'ਚ ਛੇ ਜ਼ਿਲਿ੍ਹਆਂ ਦੇ ਲਗਪਗ ਸੌ ਮਾਹਿਰ ਡਾਕਟਰਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਵਰਕਸ਼ਾਪ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਅਤੇ ਮੈਡੀਕਲ ਕਾਲਜ਼ ਦੇ ਹੱਡੀਆਂ ਦੇ ਵਿਭਾਗ ਦੇ ਸਹਿਯੋਗ ਨਾਲ ਅਪੰਗਤਾ ਤਸਦੀਕ ਐਕਟ-2016 ਤਹਿਤ ਲਗਾਈ ਗਈ ਹੈ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਸਮੂਹ ਡਾਕਟਰ ਅਪੰਗ ਲੋਕਾਂ ਅਤੇ ਮਰੀਜਾਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਉਣ ਤਾਂ ਅਪੰਗ ਲੋਕ ਆਪਣੇ ਆਪ ਨੂੰ ਇੱਕ ਤੰਦਰੁਸਤ ਵਿਅਕਤੀ ਵਾਂਗ ਹੀ ਮਹਿਸੂਸ ਕਰਨ ਅਤੇ ਲੋੜਵੰਦ ਅਪੰਗ ਵਿਅਕਤੀਆਂ ਨੂੰ ਕਾਨੂੰਨ ਤੇ ਨਿਯਮਾਂ ਅਨੁਸਾਰ ਅਪੰਗਤਾ ਤਸਦੀਕ ਦਾ ਸਰਟੀਿਫ਼ਕੇਟ ਜਾਰੀ ਕੀਤਾ ਜਾਵੇ। ਡਾ. ਰਾਜ ਬਹਾਦਰ ਨੇ ਦੱਸਿਆ ਕਿ ਪਹਿਲਾਂ 1995 ਦੇ ਐਕਟ ਤਹਿਤ ਸਿਰਫ਼ ਸੱਤ ਕਿਸਮ ਦਾ ਅਪੰਗਤਾ ਸਰਟੀਫਿਕੇਟ ਬਣਦਾ ਸੀ ਜਦੋਂ ਕਿ ਹੁਣ ਨਵੇਂ ਐਕਟ ਅਨੁਸਾਰ 21 ਕਿਸਮ ਦਾ ਅਪੰਗਤਾ ਸਰਟੀਫਿਕੇਟ ਬਣਦਾ ਹੈ। ਆਲ ਇੰਡੀਆ ਇੰਸਟੀਚਿਊਟ ਦਿੱਲੀ ਤੋਂ ਵਰਕਸ਼ਾਪ 'ਚ ਸ਼ਾਮਿਲ ਹੋਏ ਡਾ. ਸੰਜੇ ਵਧਵਾ ਨੇ ਡਾਕਟਰਾਂ ਨੂੰ 1947 ਤੋਂ ਬਾਅਦ ਅਪੰਗਤਾ ਸਰਟੀਿਫ਼ਕੇਟ ਬਣਾਉਣ ਦੇ ਨਿਯਮਾਂ 'ਚ ਸਮੇਂ-ਸਮੇਂ 'ਤੇ ਹੋਈਆਂ ਸੋਧਾਂ ਬਾਰੇ ਜਾਣਕਾਰੀ ਦਿੱਤੀ। ਰਜਿਸਟਰਾਰ ਡਾ.ਰਾਜੀਵ ਜੋਸ਼ੀ ਨੇ ਕਿਹਾ ਕਿ ਅਪੰਗਤਾ ਦਾ ਮਾਪ ਜੋ ਕਿ ਇਕ ਚੁਣੌਤੀਪੂਰਨ ਕੰਮ ਹੈ ਅਤੇ ਇਸ ਨੂੰ ਤਸਦੀਕ ਕਰਦਾ ਸਰਟੀਿਫ਼ਕੇਟ ਇਕ ਅਹਿਮ ਦਸਤਾਵੇਜ ਹੈ। ਜਿਸ ਨਾਲ ਅਪਾਹਜ ਵਿਅਕਤੀ ਨੂੰ ਉਸ ਦੇ ਬਣਦੇ ਹੱਕ ਮਿਲਦੇ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਅਜਿਹੀਆਂ ਟਰੇਨਿੰਗ ਵਰਕਸ਼ਾਪਾਂ ਆਉਣ ਵਾਲੇ ਸਮੇਂ 'ਚ ਦੂਜੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਕਰਵਾਈਆਂ ਜਾਣਗੀਆਂ ਤਾਂ ਕਿ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਸਹੀ ਰੂਪ 'ਚ ਮਿਲ ਸਕੇ। ਇਸ ਮੌਕੇ ਡਾ. ਅਰਵਿੰਦ ਸ਼ਰਮਾ, ਪਿ੍ੰਸੀਪਲ ਡਾ. ਦੀਪਕ ਜੌਹਨ ਭੱਟੀ ਤੇ ਡਾ. ਚੰਦਨਪ੍ਰੀਤ ਕੌਰ ਆਦਿ ਹਾਜ਼ਰ ਸਨ।