ਪੱਤਰ ਪ੍ਰਰੇਰਕ, ਕੋਟਕਪੂਰਾ : ਕੋਟਕਪੂਰਾ ਦੇ ਜਲਾਲੇਆਣਾ ਰਿਸ਼ੀ ਨਗਰ, ਬੰਗਾਲੀ ਬਸਤੀ, ਗਾਂਧੀ ਬਸਤੀ ਅਤੇ ਹੋਰ ਆਸਪਾਸ ਦੇ ਨਗਰਾਂ 'ਚ ਸੀਵਰੇਜ ਪਾਉਣ ਦਾ ਕੰਮ ਭਾਈ ਰਾਹੁਲ ਸਿੱਧੂ ਨੇ ਸ਼ੁਰੁ ਕਰਵਾਇਆ। ਇਸ ਸਮੇ ਉਨਾਂ ਮੁਹੱਲਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਉਨਾਂ ਦੀਆਂ ਸ਼ਕਾਇਤਾਂ ਦੇ ਸਬੰਧਤ ਵਿਭਾਗਾਂ ਨਾਲ ਗੱਲ ਕਰਦਿਆਂ ਇਸ ਦੇ ਜਲਦੀ ਹੱਲ ਕਰਨ ਲਈ ਕਿਹਾ ਗਿਆ। ਰਾਹੁਲ ਸਿੱਧੂ ਨੇ ਦੱਸਿਆ ਕਿ ਸ਼ਹਿਰ 'ਚ ਅਨੇਕਾਂ ਥਾਵਾਂ ਤੇ ਸੀਵਰੇਜ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਕਈ ਵਾਰਡਾਂ ਵਿਚ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨਾਂ ਦਾਅਵਾ ਕਰਦਿਆਂ ਕਿਹਾ ਕਿ ਜਲਦ ਹੀ ਸ਼ਹਿਰ ਵਿਚ ਸੀਵਰੇਜ ਪਾਉਣ ਦਾ ਕੰਮ ਕਈ ਵਾਰਡਾਂ ਵਿਚ ਪੂਰਾ ਹੋ ਜਾਵੇਗਾ। ਇਸ ਸਮੇ ਮੁਹੱਲਾ ਵਾਸੀਆਂ ਚਿਮਨ ਲਾਲ, ਸੀਮਾ ਰਾਣੀ, ਮੰਗਲ ਰਾਮ, ਰਾਜ ਕੁਮਾਰ, ਪ੍ਰਰੇਮ ਕੁਮਾਰ, ਸੁਰਿੰਦਰ ਕੁਮਾਰ, ਬਾਬੂ ਲਾਲ, ਚਿੰਗਜੀ ਲਾਲ, ਸੁਖਜਿੰਦਰ ਸਿੰਘ, ਰਤਨ ਲਾਲ, ਟਿੱਕਾ ਰਾਮ, ਬਿੱਟੂ, ਬਿਰਜ ਲਾਲ ਆਦਿ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਸਮੇ ਸੁਰਿੰਦਰ ਕੋਸ਼ੀ, ਸ਼ਿਵਪਾਲ ਵਸ਼ਿਸ਼ਟ, ਰਣਜੀਤ ਵਡੇਰਾ, ਕਾਲਾ, ਜਗਦੇਵ ਸਿੰਘ, ਜੀਤੂ ਬਰਾੜ, ਗੁਰਮੇਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਗੋਲਾ ਸਮੇਤ ਹੋਰ ਵੀ ਪਾਰਟੀ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।

06ਐਫ਼ਡੀਕੇ112 :- ਕੋਟਕਪੂਰਾ ਦੇ ਜਲਾਲੇਆਣਾ ਰੋਡ 'ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਦੇ ਰਾਹੁਲ ਸਿੱਧੂ।