ਪੱਤਰ ਪ੍ਰ੍ਰੇਰਕ, ਕੋਟਕਪੂਰਾ : ਸਥਾਨਕ ਜੀਵਨ ਨਗਰ ਵਿਖੇ 1 ਸਾਲ ਕਰੀਬ ਪਹਿਲਾਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ ਸੀਵਰੇਜ ਪਾਉਣ ਵਾਲੀ ਕੰਪਨੀ ਪਾਸੋਂ ਵਾਟਰ ਸਪਲਾਈਂ ਵਾਲੀਆਂ ਪਾਈਪਾਂ ਤੋੜ ਦਿੱਤੀਆਂ ਗਈਆਂ ਸਨ ਪਰ ਹਾਲੇ ਤਕ ਉਕਤ ਲਗਰ ਨਿਵਾਸੀ ਸਮੇਤ ਦੇਵੀ ਵਾਲਾ ਰੋਡ ਅਤੇ ਬੀੜ ਰੋਡ ਵਾਸੀ ਵਾਟਰ ਵਰਕਸ ਦੇ ਪਾਣੀ ਤੋਂ ਵਾਂਝੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਮੁਹੱਲਾ ਵਾਸੀ ਜਸਵਿੰਦਰ ਸਿੰਘ ਨੀਨਾ, ਮਾਸਟਰ ਉਜਾਗਰ ਸਿੰਘ, ਰਿੰਕੂ ਗਰਗ ਆਦਿ ਹੋਰਨਾਂ ਵੱਲੋਂ ਸੰਬਧਿਤ ਵਿਭਾਗ ਤੇ ਸੀਵਰੇਜ ਪਾਉਣ ਵਾਲੀ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਕੋਈ ਵੀ ਹੱਲ ਹਾਲੇ ਤੱਕ ਨਹੀ ਹੋਇਆ। ਉਨ੍ਹਾਂ ਦੱਸਿਆ ਕਿ 1 ਸਾਲ ਤੋ ਜਮੀਨ ਦੇ ਹੇਠਲਾ ਸ਼ੋਰੇ ਵਾਲਾ ਪਾਣੀ ਪੀਣ ਲਈਂ ਮੁਹੱਲਾ ਵਾਸੀ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਪਾਈਪਾਂ ਨੂੰ ਜਲਦ ਜੋੜ ਕੇ ਮੁਹੱਲਾ ਵਾਸੀਆਂ ਨੂੰ ਵਾਟਰ ਸਪਲਾਈ ਸ਼ੁਰੂ ਨਾ ਕਰਵਾਈ ਗਈ ਤਾਂ ਜਲਦ ਹੀ ਮੁਹੱਲਾ ਵਾਸੀ ਸ਼ੰਘਰਸ਼ ਦੇ ਰਾਹ 'ਤੇ ਚੱਲਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਵਾਟਰ ਵਰਕਸ ਦੀਆਂ ਪਾਈਪਾਂ ਟੁੱਟਣ ਕਾਰਨ ਸਾਰਾ ਪਾਣੀ ਸੜਕ 'ਤੇ ਜਮ੍ਹਾਂ ਹੋ ਕੇ ਅਜਾਈ ਜਾ ਰਿਹਾ ਹੈ। ਪਰ ਸਬੰਧਤ ਮਹਿਕਮੇ ਵੱਲੋਂ ਕੋਈ ਵੀ ਸਾਰ ਨਹੀ ਲਈ ਜਾ ਰਹੀ ਹੈ। ਇਸ ਸਬੰਧੀ ਕੰਪਨੀ ਦੇ ਇੰਚਾਰਜ ਜਗਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾ ਦੱਸਿਆ ਕਿ ਜਲਦ ਹੀ ਵਾਟਰ ਵਰਕਸ ਦੀਆਂ ਪਾਈਪਾਂ ਜੋੜ ਦਿੱਤੀਆਂ ਜਾਣਗੀਆਂ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੰਪਨੀ ਇੰਚਾਰਜ ਵੱਲੋ ਵਾਰ ਵਾਰ ਸਿਰਫ਼ ਫ਼ੋਕੇ ਦਿਲਾਸੇ ਹੀ ਦਿੱਤੇ ਜਾਂਦੇ ਹਨ ਪਰ ਕੋਈ ਕਾਰਵਾਈ ਨਹੀ ਕੀਤੀ ਜਾਂਦੀ।

16ਐਫ਼ਡੀਕੇ107:-ਕੋਟਕਪੂਰਾ ਦੇ ਜੀਵਨ ਨਗਰ ਵਿਖੇ ਸੜਕ 'ਤੇ ਖਿਲਰੇ ਵਾਟਰ ਵਰਕਸ ਦੇ ਪਾਣੀ ਨੂੰ ਦਿਖਾਉਂਦੇ ਮੁਹੱਲਾ ਵਾਸੀ।