ਦੇਵਾਨੰਦ ਸ਼ਰਮਾ, ਫਰੀਦਕੋਟ : ਵਿਧਾਨ ਸਭਾ ਚੋਣਾਂ ’ਚ ਛੇ ਮਹੀਨੇ ਦਾ ਸਮੇਂ ਬਾਕੀ ਬਚੇ ਹੋਣ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੋਟਰਾਂ ਤਕ ਆਪਣੀ ਗੱਲ ਪਹੁੰਚਾਉਣ ਲਈ ਪੇਂਡੂ ਇਲਾਕਿਆਂ ’ਚ ਵਾਲ ਪੇਂਟਿੰਗ ਤੇ ਫਲੈਸ਼ ਬੋਰਡਾਂ ਦਾ ਸਹਾਰਾ ਲੈ ਰਹੀ ਹੈ। ਇਸ ਰਾਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਡੇ-ਵੱਡੇ ਐਲਾਨ ਤੇ ਆਪਣੀ ਗੱਲ ਵੋਟਰਾਂ ਤਕ ਪਹੁੰਚਾ ਰਹੀ ਹੈ।

ਇਸ ਤੋਂ ਪਹਿਲਾਂ ਪਾਰਟੀ ਨੇਤਾਵਾਂ ਨੇ ਪੇਂਡੂ ਇਲਾਕਿਆਂ ’ਚ ਪਾਰਟੀ ਨੇਤਾਵਾਂ ਦੇ ਚਿਹਰੇ ਤੇ ਚੋਣ ਵਾਅਦਿਆਂ ਨੂੰ ਦਿਖਾਉਣ ਲਈ ਪੋਸਟਰ ਚਿਪਕਾਉਣ ਤੇ ਫਲੈਕਸ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਸੀ। ਇਨ੍ਹਾਂ ਪੋਸਟਰਾਂ ਤੇ ਫਲੈਕਸ ਬੋਰਡਾਂ ਨੂੰ ਅਕਾਲੀ ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਦੇ ਘਰਾਂ ’ਤੇ ਚਿਪਕਾ ਕੇ ਲਾਇਆ ਗਿਆ ਸੀ ਪਰ ਇਨ੍ਹਾਂ ’ਚ ਜ਼ਿਆਦਾਤਰ ਪੋਸਟਰ ਫਾੜ ਦਿੱਤੇ ਗਏ ਤੇ ਫਲੈਕਸ ਬੋਰਡ ਹਟਾ ਦਿੱਤੇ ਗਏ।

ਹੁਣ ਪਾਰਟੀ ਨੇਤਾਵਾਂ ਨੇ ਵੱਡੇ ਆਕਾਰ ਦੀਆਂ ਕੰਧਾਂ ’ਤੇ ਪੇਂਟਿੰਗ ਤੇ ਲੇਖਨ ਦਾ ਇਸਤੇਮਾਲ ਕਰ ਕੇ ਮੁਹਿੰਮ ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ’ਚ ਅਕਾਲੀ ਦਲ ਦੇ ਵਰਕਰਾਂ ਤੇ ਸਮਰਥਕਾਂ ਨੇ ਘਰਾਂ ਦੀ ਕੰਧਾਂ ’ਤੇ ਪੇਂਟ, ਸਿਹਾਈ ਤੇ ਹੋਰ ਸਮੱਗਰੀ ਨਾਲ ਕੰਧਾਂ ’ਤੇ ਪੇਂਟਿੰਗ ਤੇ ਲੇਖਨ ਕੀਤਾ ਜਾ ਰਿਹਾ ਹੈ।

Posted By: Sunil Thapa