ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਮਾਜਸੇਵੀ ਕਾਰਜਾਂ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਵੈਲਫ਼ੇਅਰ ਸੁਸਾਇਟੀ ਵੱਲੋਂ ਨਵਾਂ ਬੱਸ ਸਟੈਂਡ ਨਜ਼ਦੀਕ ਅੱਜ 12ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮੇਂ ਲੋੜਵੰਦ 54 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡਣ ਦੀ ਰਸਮ ਗੁਰਸ਼ਰਨ ਮੰਘੇੜਾ ਤੇ ਸੁਸਾਇਟੀ ਦੇ ਪ੍ਰਧਾਨ ਗੁਰੋਜਤ ਸਿੰਘ ਬਰਾੜ ਤੇ ਹੋਰਨਾਂ ਵੱਲੋਂ ਕੀਤੀ ਗਈ। ਇਸ ਸਮੇਂ ਸਮੂਹ ਮੈਬਰ ਹਾਜ਼ਰ ਸਨ। ਪ੍ਰਧਾਨ ਗੁਰਜੋਤ ਬਰਾੜ ਨੇ ਸੁਸਾਇਟੀਂ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਲੋੜਵੰਦ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦਾ ਜੀਵਨ ਕੁਝ ਸੁਖਾਲਾ ਹੋ ਸਕੇ। ਇਸ ਸਮੇਂ ਕੁਝ ਸ਼ਖਸ਼ੀਅਤਾਂ ਨੇ ਸੁਸਾਇਟੀਂ ਨੂੰ ਹੋਰ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਸਮੇਂ ਸੁਸਾਇਟੀ ਦੇ ਸੈਕਟਰੀ ਦਵਿੰਦਰ ਅਰੋੜਾ, ਖਜਾਨਚੀ ਗੁਰਕਿਰਤ ਸਿੰਘ, ਮੈਂਬਰ ਲਲਿਤ ਠਾਕੁਰ, ਗੁਰਪਾਲ ਿਢੱਲੋਂ, ਰਾਜੂ ਰਾਵਲ, ਮਨਦੀਪ ਸਿੰਘ, ਪਿ੍ਰੰਸ ਛਾਬੜਾ, ਗੁਰਪ੍ਰਰੀਤ ਮਠਾੜੂ, ਸਿਮੀ ਬਰਾੜ, ਮਯੂਰ ਗਰਗ, ਸੋਹਣ ਲਾਲ ਠਾਕੁਰ, ਗੁਰਦਿੱਤ ਸਿੰਘ, ਲੱਕੀ ਸ਼ਰਮਾ, ਸੋਨੀ ਕਲਸੀ, ਕਰਮਜੀਤ ਸਿੰਘ, ਗੁਰਪਿੰਦਰ ਸਿੰਘ, ਗੁਰਕਿਰਤ ਸਿੰਘ ਬਰਾੜ, ਗੁਰਪਾਲ ਸਿੰਘ, ਅਜੈ ਕੁਮਾਰ, ਗੁਰਸ਼ਰਨ ਮੰਘੇੜਾ ਤੇ ਪ੍ਰਰੈਸ ਸਕੱਤਰ ਰਿੰਕੂ ਮਲਹੋਤਰਾ ਆਦਿ ਹਾਜ਼ਰ ਸਨ।

27ਐਫਡੀਕੇ114- ਮਨੁੱਖਤਾ ਦੀ ਸੇਵਾ ਵੈਲਫ਼ੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਲਗਾਏ 6ਵੇਂ ਰਾਸ਼ਨ ਵੰਡ ਸਮਾਗਮ ਦਾ ਦਿ੍ਸ਼।