ਪੱਤਰ ਪ੍ਰਰੇਰਕ, ਕੋਟਕਪੂਰਾ : ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਵਾਟਰ ਵਰਕਸ ਦੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਉਦੇਸ਼ ਨਾਲ ਪਿੰਡ ਦੀ ਪੰਚਾਇਤ ਵੱਲੋ ਡੇਢ ਲੱਖ ਰੁਪਏ ਦੇ ਆਸਪਾਸ ਖਰਚ ਕਰਦਿਆਂ ਪਿੰਡ ਦੇ ਵਾਟਰ ਵਰਕਸ ਵਿਚਲੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ। ਇਸ ਕਾਰਜ ਵਿਚ ਪੰਚਾਇਤ ਨੇ ਡੇਢ ਲੱਖ ਰੁਪਏ ਦੇ ਕੇ ਪਿੰਡ ਵਿਚਲੀ ਪਾਣੀ ਦੀ ਕਮੀ ਨੂੰ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਾਹੁਲ ਸਿੱਧੂ ਨੇ ਕਾਰਜ ਤੋ ਬਾਅਦ ਪਿੰਡ ਵਾਸੀਆਂ ਨੂੰ ਪਰੋਪਰ ਪਾਣੀ ਲਈਂ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਪਿੰਡ ਵੱਡਾ ਹੋਣ ਕਾਰਨ ਲੋਕਾਂ ਨੂੰ ਪੂਰਾ ਪਾਣੀ ਨਹੀ ਮਿਲ ਰਿਹਾ ਸੀ ਪਰ ਹੁਣ ਪਿੰਡ ਵਾਸੀਆਂ ਪਾਸ ਪੂਰਾ ਪਾਣੀ ਪੁੱਜੇਗਾ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰਜ ਨਾਲ ਪਿੰਡ ਵਿਚ ਪਾਣੀ ਦੀ ਦੀ ਸਮੱਸਿਆਂ ਦੂਰ ਹੋਵੇਗੀ। ਇਸ ਮੌਕੇ ਰਜਿੰਦਰ ਮਨੰੂ, ਕੁਲਬੀਰ ਕਲੇਰ, ਗੁਰਦੇਵ ਸਿੰਘ, ਜਗਸੀਰ ਸਿੰਘ, ਜਗਬੀਰ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਮੁੰਕਦ ਸਿੰਘ ਕੰਦੀ, ਖੁਸ਼ਦੀਪ ਸਿੰਘ ਮੱਤਾ, ਗੁਰਸ਼ਵਿੰਦਰ ਸਿੰਘ ਮਹਾਸ਼ਾ, ਵਰੁਣ ਚੋਪੜਾ, ਗੁਰਮੀਤ ਭੁੱਟੋ, ਬਲਜੀਤ ਸਿੰਘ ਸਾਬਕਾ ਸਰਪੰਚ, ਜੀਤੂ ਬਰਾੜ, ਜਸਵਿੰਦਰ ਸਿੰਘ ਗੋਲਾ, ਕਿਰਨ ਸ਼ਰਮ੍ਰਾ, ਸੁਰਿੰਦਰ ਕੋਸ਼ੀ ਸਮੇਤ ਹੋਰ ਵੀ ਪਿੰਡ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ।

24ਐਫਡੀਕੇ105:-ਪਿੰਡ ਸੰਧਵਾ ਵਿਖੇ ਵਾਟਰ ਵਰਕਸ ਵਿਖੇ ਹੋਏ ਕਾਰਜ ਦੌਰਾਨ ਪਾਣੀ ਦੀ ਸ਼ੁਰੂਆਤ ਕਰਵਾਉਂਦੇ ਭਾਈ ਰਾਹੁਲ ਸਿੱਧੂ ਤੇ ਨਾਲ ਕਾਂਗਰਸੀ ਆਗੂ।