ਪੱਤਰ ਪੇ੍ਰਰਕ, ਫ਼ਰੀਦਕੋਟ : ਡਾ. ਬਲਜੀਤ ਸ਼ਰਮਾ ਗੋਲੇਵਾਲਾ ਦੀ ਪ੍ਰਧਾਨਗੀ ਹੇਠ ਸਮਾਜ ਸੇਵਾ ਨੂੰ ਸਮਰਪਿਤ ਮਾਲਵੇ ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ ਦੀ ਦੇਖ-ਰੇਖ ਹੇਠ ਚੱਲ ਰਹੇ ਲੜਕੀਆਂ ਦੇ ਮਲਟੀਪਰਪਜ਼ ਟੇ੍ਨਿੰਗ ਸੈਂਟਰ ਫਰੀਦਕੋਟ ਵਿਖੇ ਸਮਾਗਮ ਚੇਅਰਮੈਨ ਰਾਕੇਸ਼ ਮਿੱਤਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।

ਕਿੱਤਾ ਸਿਖਲਾਈ ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਕਲੱਬ ਦੇ ਖਜ਼ਾਨਚੀ ਅਜੇ ਸੋਨੂੰ ਜੈਨ ਅਤੇ ਕਾਰਜਕਾਰੀ ਸਕੱਤਰ ਗੁਰਪ੍ਰਰੀਤ ਸਿੰਘ ਰਾਜਾ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿਚ ਸਾਡੀਆਂ ਬੱਚੀਆਂ ਨੂੰ ਆਪਣੇ ਪੈਰਾਂ 'ਤੇ ਖੜੇ੍ਹ ਹੋਣ ਯੋਗ ਬਣਾਉਣ ਲਈ ਸੈਂਟਰ ਅਧਿਆਪਕਾ ਕਿਰਨ ਸੁਖੀਜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਿੱਤਾ ਸਿਖਲਾਈ ਕੋਰਸ ਕਰਵਾ ਕੇ ਇਕ ਮਿਸਾਲੀ ਸਮਾਜ ਸੇਵਾ ਕੀਤੀ ਜਾ ਰਹੀ ਹੈ। ਆਲ ਪ੍ਰਰਾਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕਿਹਾ ਕਿ ਜਿਹੜੇ ਪਰਿਵਾਰ ਆਰਥਿਕ ਮੰਦਹਾਲੀ ਕਾਰਨ ਬੱਚੀਆਂ ਨੂੰ ਉਚੇਰੀ ਸਿੱਖਿਆ ਨਹੀਂ ਦਿਵਾ ਸਕਦੇ ਉਨ੍ਹਾਂ ਵਾਸਤੇ ਇਹ ਕਿੱਤਾ ਮੁਖੀ ਸਿਖਲਾਈ ਕੇਂਦਰ ਵਰਦਾਨ ਸਾਬਤ ਹੋ ਰਹੇ ਹਨ। ਜਿੱਥੋਂ ਸਾਡੀਆਂ ਬੱਚੀਆਂ ਸਿਲਾਈ ਕਢਾਈ ਜਾਂ ਹੋਰ ਸਵੈ ਰੁਜ਼ਗਾਰ ਦੇ ਕੋਰਸ ਕਰ ਕੇ ਪਰਿਵਾਰਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਆਰਥਿਕ ਸਹਾਰਾ ਵੀ ਬਣ ਰਹੀਆਂ ਹਨ। ਇਸ ਮੌਕੇ ਸੈਂਟਰ ਇੰਚਾਰਜ ਕਿਰਨ ਸੁਖੀਜਾ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਕਲੱਬ ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਅਤੇ ਸਮੁੱਚੀ ਟੀਮ ਵੱਲੋਂ ਲੜਕੀਆਂ ਨੂੰ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਤਕਸੀਮ ਕੀਤੇ ਅਤੇ ਪਿਛਲੇ ਦਿਨੀਂ ਹੋਏ ਮਹਿੰਦੀ ਮੁਕਾਬਲੇ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਗੁਰਪ੍ਰਰੀਤ ਸਿੰਘ ਵੱਲੋਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਜੇਤੂ ਬੇਟੀਆਂ 'ਚ ਮਨਪ੍ਰਰੀਤ ਕੌਰ, ਹਰਪ੍ਰਰੀਤ ਕੌਰ, ਦਿਵਿਆ, ਨੀਲਮ ਕੌਰ, ਸੁਖਜੀਤ ਕੌਰ, ਸੁਖਪ੍ਰਰੀਤ ਕੌਰ, ਹਰਪ੍ਰਰੀਤ ਕੌਰ, ਲੱਛਮੀ ਕੌਰ, ਗੁਰਪ੍ਰਰੀਤ ਕੌਰ ਅਤੇ ਮਨਪ੍ਰਰੀਤ ਕੌਰ ਆਦਿ ਮੌਜੂਦ ਸਨ।