ਪੱਤਰ ਪੇ੍ਰਰਕ, ਫਰੀਦਕੋਟ : ਜੈ ਮਾਂ ਚਾਮੁੰਡਾ ਦੇਵੀ ਲੰਗਰ ਸੇਵਾ ਸੁਸਾਇਟੀ ਮੁਹੱਲਾ ਸੇਠੀਆਂ ਨੇ ਧਾਰਮਿਕ ਅਸਥਾਨਾਂ ਚਾਮੁੰਡਾ ਦੇਵੀ, ਕਾਂਗੜੇ ਵਾਲੀ ਮਾਂ ਬਗਲਾ ਮੁਖੀ ਮਾਂ, ਜਵਾਲਾ ਮਈਆ ਅਤੇ ਚਿੰਤਪੁਰਨੀ ਮਾਂ ਦੇ ਦਰਸ਼ਨਾਂ ਲਈ ਬੱਸ ਸੇਵਾ ਰਵਾਨਾ ਹੋਈ। ਇਸ ਬੱਸ ਸੇਵਾ ਵਿਚ ਮਾਂ ਦੇ ਭਗਤਾਂ ਨੇ ਪੰਜ ਧਾਮਾਂ ਦੇ ਦਰਸ਼ਨ ਕੀਤੇ।

ਇਸ ਲੰਗਰ ਸੇਵਾ ਸੁਸਾਇਟੀ ਵੱਲੋਂ ਬੱਸ ਯਾਤਰਾ ਸ਼ੁਰੂ ਕਰਨ ਦਾ ਮਕਸਦ ਭਗਤ ਵੱਧ ਤੋਂ ਵੱਧ ਲੰਗਰ ਸੁਸਾਇਟੀ ਨਾਲ ਜੁੜਨ ਕਿਉਂਕਿ ਇਸ ਸੁਸਾਇਟੀ ਵੱਲੋਂ ਪਿਛਲੇ 24 ਸਾਲਾਂ ਤੋਂ ਲੰਗਰ ਮਾਂ ਚਾਮੁੰਡਾ ਦੇਵੀ ਦੇ ਦਰ 'ਤੇ ਮਈਆ ਯਸ਼ੋਦਾ ਆਸ਼ਰਮ ਵਿਚ ਫ਼ਰੀਦਕੋਟ ਵਾਸੀਆਂ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਇਸ ਸਾਲ ਵੀ 28 ਜੁਲਾਈ ਤੋਂ 5 ਅਗਸਤ ਤਕ ਸਾਉਣ ਦੇ ਮਹਾਮਾਈ ਦੇ ਮੇਲੇ 'ਤੇ ਲੰਗਰ ਲਾਇਆ ਜਾਵੇਗਾ। ਇਸ ਬੱਸ ਯਾਤਰਾ ਦੌਰਾਨ ਬੜੇ ਹੀ ਭਗਤ ਪਰਿਵਾਰ ਸੰਜੀਵ ਕੁਮਾਰ ਕਟਾਰੀਆ, ਸ਼ਾਮਦਾਸ ਨਰੰਗ, ਰਜੇਸ਼ ਸਾਦਿਕ ਵਾਲੇ, ਬਹਿਲ ਪਰਿਵਾਰ, ਰਿਸ਼ੂ ਜੀ ਦਾ ਪਰਿਵਾਰ, ਪ੍ਰਦੀਪ ਬਾਂਸਲ, ਰੇਨੂ ਗਰਗ, ਮੋਨਿਕਾ ਮਿੱਤਲ, ਗੁਪਤਾ ਪਰਿਵਾਰ, ਕੇਵਲ ਕ੍ਰਿਸ਼ਨ ਕਟਾਰੀਆ, ਆਸ਼ੂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਨੇ ਧਾਰਮਿਕ ਯਾਤਰਾ ਕੀਤੀ।