ਅਸ਼ੋਕ ਧੀਰ, ਜੈਤੋ : ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਪੰਜਾਬ ਦੀ ਇਕਾਈ ਜੈਤੋ ਨੇ 5 ਮਈ 2018 ਨੂੰ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੇ ਫੈਸਲੇ ਨੂੰ ਪੂਰਨ ਰੂਪ ਵਿਚ ਲਾਗੂ ਕੀਤੇ ਜਾਣ ਅਤੇ ਰਹਿੰਦੇ ਮਸਲਿਆਂ ਲਈ ਮੀਟਿੰਗ ਸਮੇਂ ਦੀ ਮੰਗ ਕਰਦਿਆਂ ਐਸ.ਡੀ.ਐਮ ਜੈਤੋ ਨੂੰ ਮਿਸਤਰੀ ਹਾਕਮ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਇਕ ਮੰਗ ਪੱਤਰ ਦਿੱਤਾ। ਮੰਗ ਪੱਤਰ ਰਾਹੀ ਉਸਾਰੀ ਕਿਰਤੀਆਂ ਨੂੰ ਆ ਰਹੀਆਂ ਅੌਕੜਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਗਈ ਜਿਵੇ ਕਿ ਸ਼ਗਨ ਸਕੀਮ ਲਈ ਮੈਰਿਜ਼ ਸਰਟੀਿਫ਼ਕੇਟ ਦੀ ਸ਼ਰਤ ਖ਼ਤਮ ਕਰਕੇ 8-8-2017 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨਾ, ਐਕਸਗਰੇਸ਼ੀਆ (ਮੌਤ ਹੋਣ ਤੋਂ ਬਾਅਦ) ਕੇਸਾਂ ਸਬੰਧੀ ਰਜਿਸਟਰੇਸ਼ਨ ਰਿਨਿਊਲ 1 ਸਾਲ ਦਾ ਗਰੇਸ ਪੀਰੀਅਡ ਪਹਿਲਾ ਵਾਂਗ ਲਾਗੂ ਰੱਖਣਾ,ਬਾਲੜੀ ਤੋਹਫ਼ਾ ਸਕੀਮ ਲਈ 6 ਮਹੀਨੇ ਪਹਿਲਾਂ ਕਾਪੀ ਬਣਨ ਦੀ ਸ਼ਰਤ ਖ਼ਤਮ ਕੀਤੀ ਜਾਵੇ ਅਤੇ ਅਰਜੀਆਂ ਦੇਣ ਦੀ ਮਿਆਦ 3 ਮਹੀਨੇ ਤੋਂ ਵਧਾ ਕੇ 1 ਸਾਲ ਕੀਤੀ ਜਾਵੇ। ਮੰਗ ਪੱਤਰ ਰਾਹੀ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਸਕੀਮਾਂ ਦੇ ਫ਼ਾਰਮ ਜਮ੍ਹਾਂ ਕਰਵਾਉਣ ਲਈ ਉਸਾਰੀ ਵਰਕਰ ਨੂੰ ਓ.ਟੀ.ਪੀ ਦੀ ਸਹੂਲਤ ਲਾਗੂ ਕੀਤੀ ਜਾਵੇ,ਪੰਜਾਬ ਸਕੂਲ ਸਿੱਖਿਆ ਬੋਰਡ ਵਾਂਗ ਡੀ.ਪੀ.ਆਈ. ਵੱਲੋਂ ਵੀ ਵਜੀਫ਼ਾ ਫ਼ਾਰਮਾਂ ਉੱਪਰ ਦਸਤਖਤ ਕਰਨ ਲਈ ਕਾਲਜ਼ਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ,ਕਿਰਤੀ ਦੀ ਮੌਤ ਹੋਣ ਉਪਰੰਤ ਉਸ ਦੇ ਵਾਰਿਸ ਜੋ 18 ਸਾਲ ਤੋਂ ਉਪਰ ਲੜਕਾ/ਲੜਕੀ ਨੂੰ ਐਕਸਗਰੇਸੀਆਂ ਦੇ ਲਾਭ ਨਹੀਂ ਦਿੱਤੇ ਜਾਂਦੇ ਉਹ ਲਾਗੂ ਕੀਤੇ ਜਾਣ,ਸਭ ਡਵੀਜਨ ਕਮੇਟੀ ਵੱਲੋਂ ਪਾਸ ਸਕੀਮਾਂ ਡੀ.ਸੀ ਦੀ ਮਨਜੂਰੀ ਤੋਂ ਬਾਅਦ ਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਫੋਰਨ ਬੋਰਡ ਦੀ ਵੈਬਸਾਈਟ ਤੇ ਪਾਈਆਂ ਜਾਣ,ਵਜੀਫ਼ਾ ਫ਼ਾਰਮਾਂ ਨੂੰ ਜਮ੍ਹਾਂ ਕਰਵਾਉਣ ਸਮੇਂ ਬੱਚਿਆਂ ਨੂੰ ਸੇਵਾ ਕੇਦਰਾਂ ਵਿਚ ਸੱਦਣ 'ਤੇ ਰੋਕ ਲਗਾਈ ਜਾਵੇ,ਪੈਨਸ਼ਨ ਘੱਟੋ-ਘੱਟ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ,ਬੋਰਡ ਵਿਚ ਯੂਨੀਅਨ ਦੇ 2 ਨੂੰ ਮਾਇੰਦੇ ਲਏ ਜਾਣ। ਐੋਸ.ਡੀ.ਐਮ ਜੈਤੋ ਨੇ ਯੂਨੀਅਨ ਦੇ ਨੂੰ ਨੁਮਾਇੰਦਿਆ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪੁਹੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਰਜੀਤ ਸਿੰਘ ਜਨਰਲ ਸਕੱਤਰ,ਸਿਕੰਦਰ ਸਿੰਘ ਮੈਂਬਰ,ਅਜੀਤ ਸਿੰਘ ਮੈਂਬਰ,ਜਗਦੀਸ਼ ਸਿੰਘ ,ਜਸਵੀਰ ਸਿੰਘ ਹਾਜ਼ਰ ਸਨ।