ਸਤੀਸ਼ ਕੁਮਾਰ, ਫ਼ਰੀਦਕੋਟ : ਸਥਾਨਕ ਮਾਡਰਨ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ 'ਚੋਂ 2 ਮੋਬਾਈਲ ਬਰਾਮਦ ਹੋਣ 'ਤੇ ਸਥਾਨਕ ਸਿਟੀ ਥਾਣੇ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਨਛੱਤਰ ਸਿੰਘ ਵੱਲੋਂ ਲਿਖੇ ਗਏ ਪੱਤਰਾਂ ਅਨੁਸਾਰ ਜਿਸ ਵੇਲੇ ਉਹ ਜੇਲ੍ਹ ਦੇ ਸੁਰੱਖਿਆ ਮੁਲਾਜ਼ਮ ਸਮੇਤ ਜੇਲ੍ਹ ਦੀਆਂ ਬੈਰਕਾਂ ਦੀ ਤਲਾਸ਼ੀ ਲੈ ਰਹੇ ਸਨ ਤਾਂ ਜੇਲ੍ਹ ਦੀ ਬਲਾਕ ਐੱਚ ਦੇ ਬਾਥਰੂਮ 'ਚੋਂ ਇਕ ਮੋਬਾਈਲ ਬਿਨਾਂ ਸਿਮ ਤੇ ਸਮੇਤ ਬੈਟਰੀ ਬਰਾਮਦ ਹੋਇਆ।

ਇਸੇ ਤਰ੍ਹਾਂ ਜਦ ਉਸ ਨੇ ਜੇਲ੍ਹ ਦੇ ਬਲਾਕ-ਕੇ ਦੀ ਬੈਰਕ ਨੰਬਰ 2 ਦੀ ਤਲਾਸ਼ੀ ਲਈ ਤਾਂ ਜੇਲ੍ਹ ਦੇ ਬੰਦੀ ਰਾਜ ਸਿੰਘ ਉਰਫ਼ ਰਾਜੂ ਵਾਸੀ ਫ਼ਰੀਦਕੋਟ ਹਾਲ ਵਾਸੀ ਕੇਂਦਰੀ ਜੇਲ੍ਹ ਪਾਸੋਂ ਦੋ ਸਿਮ ਕਾਰਡਾਂ ਸਮੇਤ ਇਕ ਮੋਬਾਈਲ ਬਰਾਮਦ ਹੋਇਆ।