ਪੱਤਰ ਪ੍ਰਰੇਰਕ, ਫਰੀਦਕੋਟ : ਮੋਟਰ ਸਾਈਕਲ ਸਵਾਰ ਦੌ ਨੌਜਵਾਨਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਨਵੀਂ ਪਿਪਲੀ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੇਟਾ ਗੁਰਬਿੰਦਰ ਸਿੰਘ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਆਪਣੇ ਘਰ ਆ ਰਹੇ ਸਨ। ਫਿਰੋਜ਼ਪੁਰ ਦੀ ਸਾਈਡ ਵੱਲੋਂ ਇੱਕ ਤੇਜ਼ ਰਫਤਾਰ ਕਾਰ ਜਿਸ ਨੂੰ ਸੁਖਵੀਰ ਸਿੰਘ ਉਰਫ ਭਿੰਦਾ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਤੂਤ ਜ਼ਿਲ੍ਰਾ ਫਿਰੋਜ਼ਪੁਰ ਚਲਾ ਰਿਹਾ ਸੀ। ਉਸ ਨੇ ਆਪਣੀ ਕਾਰ ਲਿਆ ਕੇ ਮੋਟਰਸਾਈਕਲ ਦੇ ਪਿਛੇ ਮਾਰੀ ਜਿਸ ਕਾਰਨ ਉਸਦਾ ਲੜਕਾ ਅਤੇ ਉਸਦਾ ਦੋਸਤ ਮੋਟਰਸਾਈਕਲ ਤੋਂ ਥੱਲੇ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਪੁਲਿਸ ਨੇ ਸੁਖਚੈਨ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।