ਅਸ਼ੋਕ ਧੀਰ, ਜੈਤੋ : ਬਾਰ੍ਹਵੀਂ ਦੀ ਪ੍ਰਰੀਖਿਆ ਦੇ ਨਤੀਜੇ ਵਿੱਚੋਂ ਪਿੰਡ ਰੋੜੀਕਪੂਰਾ ਦੀ ਬੀਕੇਯੂ ਡਕੌਦਾ ਜ਼ਿਲ੍ਹਾ ਫਰੀਦਕੋਟ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਦੀ ਪੁੱਤਰੀ ਸਿਮਰਨਜੋਤ ਕੌਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਵਿਦਿਆਰਥਣ ਨੇ ਪੂਰੇ ਪੰਜਾਬ ਭਰ ਵਿੱਚੋਂ ਬਾਰਵੀਂ ਕਲਾਸ (ਆਰਟਸ) ਵਿੱਚੋਂ ਪੰਜਵਾ ਸਥਾਨ ਹਾਸਲ ਕੀਤਾ ਅਤੇ ਸਮੂਹ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੇ ਬੇਟੀ ਨੂੰ ਮੁਬਾਰਕਾਂ ਦਿੱਤੀਆਂ ਜਿਸ ਨੇ ਆਪਣੇ ਇਲਾਕੇ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ।