ਹਰਿੰਦਰ ਭੱਲਾ, ਬਾਘਾਪੁਰਾਣਾ : ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਰੇਮੀਆਂ ਨੇ ਆਪਣੇ ਮੁਰਸ਼ਿਦ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਜਨਮ ਮੌਕੇ ਵੱਖ ਵੱਖ ਥਾਵਾਂ ਤੇ ਛਾਂਦਾਰ ਪੌਦੇ ਲਗਾਏ। ਇਸ ਪ੍ਰਰੋਗਰਾਮ ਦੀ ਉਦਘਾਟਨੀ ਰਸਮ ਐਸ.ਡੀ.ਐਮ ਸਵਰਨਜੀਤ ਕੌਰ, ਸੀਨੀਅਰ ਕਾਂਗਰਸੀ ਆਗੂ ਬਿੱਟੂ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਕੁਮਾਰ ਅੱਗਰਵਾਲ ਨੇ ਕੀਤੀ।

ਐੱਸਡੀਐੱਮ ਸਵਰਨਜੀਤ ਕੌਰ ਨੇ ਕਿਹਾ ਕਿ ਪ੍ਰਰੇਮੀਆਂ ਦਾ ਬੂਟੇ ਲਗਾਉਣ ਦਾ ਕੰਮ ਸ਼ਲਾਘਾਯੋੋਗ ਕਦਮ ਹੈ। ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ, ਪਵਨ ਕੁਮਾਰ ਗੋਇਲ, ਐੱਸਐੱਮਓ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਨੂੰ ਆਪਣੀਆਂ ਖੁਸ਼ੀਆਂ ਮਾਨਵਤਾ ਭਲਾਈ ਕਾਰਜ ਕਰਕੇ ਦੁੱਗਣੀਆਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਡਾ. ਨਵਜੋਤ, ਡਾ. ਵੰਦਨਾ ਭੰਡਾਰੀ, ਪ੍ਰਵੀਨ ਕੁਮਾਰੀ ਗਰੋਵਰ ਸਟਾਫ ਸੁਪਰਵਾਈਜਰ, ਡਾ.ਕੁਲਦੀਪ ਸਿੰਘ, ਜਗਦੀਸ਼ ਕਾਲੜਾ, ਗੁਰਪ੍ਰਰੀਤ ਇੰਸਾਂ, ਸੁਖਨਾਮ ਸੱਤਾ, ਰਮੇਸ਼ ਕੁਮਾਰ ਅਰੋੜਾ, ਜਗਤਾਰ ਇੰਸਾਂ, ਰਿੰਕੂ ਇੰਸਾਂ, ਬਲਵੀਰ ਇੰਸਾਂ, ਸੰਤੋਸ਼ ਭੱਲਾ, ਪ੍ਰਦੀਪ ਇੰਸਾਂ, ਧਰਮ ਪਾਲ ਭੰਡਾਰੀ ਅਤੇ ਮਨੋਹਰ ਲਾਲ ਸ਼ਰਮਾ ਆਦਿ ਆਗੂ ਹਾਜ਼ਰ ਸਨ।