ਪੱਤਰ ਪ੍ਰਰੇਰਕ, ਕੋਟਕਪੂਰਾ: ਸਥਾਨਕ ਫਰੀਦਕੋਟ ਸੜਕ 'ਤੇ ਸਥਿਤ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ 'ਰੈਨੀ ਗੇਡ ਰਾਈਡਰਜ਼ ਫਰੀਦਕੋਟ' ਦੇ ਸਹਿਯੋਗ ਨਾਲ ਕਾਲਜ 'ਚ 150 ਦੇ ਕਰੀਬ ਫਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਾਏ ਗਏ। ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਪ੍ਰਰੀਤਮ ਸਿੰਘ ਛੌਕਰ ਨੇ ਦੱਸਿਆ ਕਿ ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਾ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ 'ਚ ਆਪਣਾ ਬਣਦਾ ਯੋਗਦਾਨ ਪਾਈਏ। ਉਨ੍ਹਾਂ ਦੱਸਿਆ ਕਿ ਉਕਤ ਮੁਹਿੰਮ ਨੂੰ ਬਾਈਕਿੰਗ ਕਮਿਊਨਿਟੀ ਆਫ ਇੰਡੀਆ ਨੇ ਵੱਡੇ ਪੱਧਰ 'ਤੇ ਉਲੀਕਿਆ ਹੈ। ਰੈਨੀ ਗੇਡ ਰਾਈਡਰਜ਼ ਦੇ ਨੁਮਾਇੰਦੇ ਐਡਵੋਕੇਟ ਗੁਰਪ੍ਰਰੀਤ ਸਿੰਘ ਚੌਹਾਨ ਨੇ ਦੱਸਿਆ ਕਿ ਬਾਈਕਿੰਗ ਕਮਿਊਨਿਟੀ ਆਫ਼ ਇੰਡੀਆ ਵੱਲੋਂ ਧਰਤੀ ਬਚਾਓ ਮੁਹਿੰਮ ਦਾ ਨਾਮ ਦਿੱਤਾ ਗਿਆ ਹੈ, ਜਿਸ ਤਹਿਤ ਦੇਸ਼ ਭਰ 'ਚ ਦੂਜੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ 5 ਲੱਖ ਬੂਟੇ ਲਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ। ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਮੰਗਲਵਾਰ ਨੂੰ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਦੇ ਸਹਿਯੋਗ ਨਾਲ ਇਹ ਪੋ੍ਗਰਾਮ ਉਲੀਕਿਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿ੍ਰੰਸੀਪਲ ਕੁਸ਼ਨਪ੍ਰਰੀਤ ਕੌਰ ਚੌਹਾਨ, ਵਾਈਸ ਪਿੰ੍ਸੀਪਲ ਵੀਰਪਾਲ ਕੌਰ ਸਿੱਧੂ, ਸਮੂਹ ਸਟਾਫ ਮੈਂਬਰ, ਵਿਦਿਆਰਥੀ ਤੇ ਰੈਨੀ ਗੇਡ ਰਾਈਡਰਜ਼ ਸੰਸਥਾ ਦੇ 20 ਤੋਂ ਵੱਧ ਮੈਂਬਰਾਂ ਨੇ ਨਵੇਂ ਲਾਏ ਬੂਟਿਆਂ ਦੀ ਸਾਂਭ- ਸੰਭਾਲ, ਪਾਣੀ ਅਤੇ ਵਾੜ ਦਾ ਪ੍ਰਬੰਧ ਵੀ ਯਕੀਨੀ ਬਣਾਇਆ।