- ਚਿੱਤਰਕਾਰ ਗੁਲਵੰਤ ਸਿੰਘ ਅੌਲਖ ਤੇ ਦਰਸ਼ਨ ਸਿੰਘ ਦੁਆਰੇਆਣਾ ਨੂੰ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ

ਪੱਤਰ ਪ੍ਰਰੇਰਕ ਕੋਟਕਪੂਰਾ : ਨੇੜਲੇ ਪਿੰਡ ਦੁਆਰੇਆਣਾ ਦੇ ਜੰਮਪਲ ਤੇ ਅੱਧੀ ਸਦੀ ਪੰਜਾਬੀ ਸਾਹਿਤ ਅਧਿਆਪਨ ਤੇ ਕਵੀ ਅਲੋਚਕ ਮਰਹੂਮ ਨਿਰਭੈ ਸਿੰਘ ਸੰਧੂ ਦੁਆਰੇਆਣਾ ਯਾਦਗਾਰੀ ਸਨਮਾਨ ਸਮਾਗਮ ਪੰਜਾਬੀ ਸੱਥ ਤੇ ਲੱਖੀ ਜੰਗਲ ਪੰਜਾਬ ਸੱਥ ਦੁਆਰਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਾਲਸਾਲ ਇੰਗਲੈਡ ਤੋਂ ਪੁੱਜੇ ਮੱਤਾ ਸਿੰਘ ਸਰਾਏ ਨੇ ਸੰਧੂ ਪੁਸਤਕ ਮਹਿਲ ਿਢੱਲੋਂ ਕਾਲੌਨੀ ਕੋਟਕਪੂਰਾ ਦਾ ਉਦਘਾਟਨ ਕਰਦਿਆਂ ਮਾਂ ਬੋਲੀ ਪੰਜਾਬੀ ਦੇ ਸਮੁੱਚੇ ਸੰਸਾਰ ਅੰਦਰ ਪਾਸਾਰੇ ਬਾਰੇ ਚਰਚਾ ਵੀ ਕੀਤੀ ਅਤੇ ਇਸ ਗੱਲ 'ਤੇ ਦੁੱਖ ਵੀ ਪ੍ਰਗਟ ਕੀਤਾ ਕਿ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੋਂ ਦੂਰ ਲੈ ਕੇ ਜਾ ਰਹੇ ਹਾਂ। ਉਨ੍ਹਾਂ ਪੰਜਾਬੀ ਸੱਥ ਵੱਲੋਂ ਸਮੁੱਚੇ ਸੰਸਾਰ ਵਿਚ ਕੰਮ ਕਰ ਰਹੀਆਂ ਸ਼ਖਸੀਅਤਾਂ ਦੇ ਪੰਜਾਬੀ-ਪੰਜਾਬ-ਪੰਜਾਬੀਅਤ ਤੇ ਪੇਂਡੂ ਕਲਚਰ ਬਾਰੇ ਗੰਭੀਰ ਵਿਚਾਰ ਪ੍ਰਗਟ ਕੀਤੇ। ਪ੍ਰਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਡਾ. ਨਿਰਮਲ ਸਿੰਘ ਲਾਬੜਾ ਨੇ ਆਪਣੇ ਗੰਭੀਰ ਵਿਚਾਰ ਪੇਸ਼ ਕਰਦਿਆਂ ਸੱਥਾਂ ਦੇ ਸਮੁੱਚੇ ਤਾਣੇ ਬਾਣੇ ਬਾਰੇ ਤੇ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਨਿਰਭੈ ਸਿੰਘ ਸੰਧੂ ਦੇ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਵਧਾਈ ਦਿੱਤੀ। ਸਮਾਗਮ 'ਚ ਕਰਵਾਕੇ ਇਲਾਕੇ ਦੇ ਚਿੱਤਰਕਾਰਾਂ-ਕਲਾਕਾਰਾਂ ਖੇਤੀਬਾੜੀ ਸੰਦਾਂ ਦੇ ਮਾਡਲਾਂ ਪੁਰਾਤਨ ਘਰੇਲੂ ਵਸਤਾਂ ਤੇ ਪੁਸਤਕਾਂ ਵੱਡੇ ਪੱਧਰ 'ਤੇ ਪ੍ਰਦਰਸ਼ਿਤ ਕੀਤੀਆਂ। ਉਥੇ ਉਨ੍ਹਾਂ ਦੀ ਰਚਨਾ ਨੂੰ ਵੀ ਲੋਕ ਅਰਪਣ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਵਿਸ਼ੇਸ਼ ਮਹਿਮਾਨ ਬੀਬੀ ਚਰਨਜੀਤ ਕੌਰ ਧਾਲੀਵਾਲ ਨੇ ਜਰਮਨੀ ਵਿਚ ਸੱਥ ਦੁਆਰਾ ਪੰਜਾਬੀ ਪਿਆਰਿਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੁਆਰਾਂ ਮਾਂ ਬੋਲੀ ਪੰਜਾਬੀ ਬਾਰੇ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਇਸ ਸਮੇਂ ਸੰਗੀਤ ਅਧਿਆਪਕਾਂ ਅਰੁਨਾ ਰਣਦੇਵ ਨੇ ਆਪਣੀ ਕਵਿਤਾ ਰਾਗ ਵਿਚ ਗਾ ਕੇ ਪੇਸ਼ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਰਜ ਭਾਈ ਰਾਹੁਲ ਸਿੰਘ ਨੇ ਵਿਸ਼ੇਸ਼ੇ ਤੌਰ 'ਤੇ ਹਾਜ਼ਰੀ ਲਗਵਾਈ। ਇਸ ਮੌਕੇ ਬਠਿੰਡਾ ਤੋਂ ਪੁੱਜੀਆਂ ਕਵੀਸ਼ਰ ਬੀਬੀਆਂ ਮਨਪ੍ਰਰੀਤ ਕੌਰ ਸੂਰਘੁਰੀ, ਹਰਪ੍ਰਰੀਤ ਕੌਰ ਨਰੂਆਣਾ ਅਤੇ ਹਰਪ੍ਰਰੀਤ ਕੌਰ ਕਾਂਗੜ ਨੇ ਸੋਲਾ ਅੱਖਰਾਂ ਛੰਦ ਵਿਚ ਬਾਬੂ ਰੱਜਬ ਅਲੀ ਜੀ ਦੀ ਰਚਨਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਅਤੇ ਤੇਜਾ ਸਿੰਘ ਬਰਾੜ ਦੀ ਰਚਨਾ 'ਰਜਨ' ਪੇਸ਼ ਕੀਤੀ ਅਤੇ ਹੋਰ ਰਵਾਇਤੀ ਲੋਕ ਗੀਤ ਵੀ ਪੇਸ਼ ਕੀਤੇ। ਇਸ ਮੌਕੇ ਨਿਰਭੈ ਸਿੰਘ ਦੀ ਨੂੰਹ ਵੀਰਪਾਲ ਕੌਰ ਨੇ ਨਿਰਭੈ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਦਿਆਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੱਲਤ ਕਰਨ ਲਈ ਸਤਰਾਂ ਪੇਸ਼ ਕੀਤੀਆਂ ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆਂ। ਇਸ ਮੌਕੇ ਸਾਰੇ ਪ੍ਰਰੋਗਰਾਮ ਦੀ ਦੇਖਰੇਖ ਚਰਨਕੰਵਲ ਸਿੰਘ ਸੰਧੂ,ਬਲਜਿੰਦਰ ਸਿੰਘ,ਕੁਲਵਿੰਦਰ ਸਿੰਘ ਸੰਧੂ ਵੱਲੋਂ ਕੀਤੀ ਗਈ। ਇਸ ਮੌਕੇ ਲਾਲਚੰਦ ਸਿੰਘ,ਕਾਲਾ ਸਿੰਘ, ਨਿਰਮਲਜੀਤ ਸਿੰਘ, ਕੁਲਵਿੰਦਰ ਸਿੰਘ ਵਿਰਕ, ਗੁਰਮੀਤ ਸਿੰਘ ਕੈਂਥ,ਹਰਭਿੰਦਰ ਸਿੰਘ ਆਦਿ ਹਾਜ਼ਰ ਸਨ।

15ਐਫਡੀਕੇ 119:- ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ।

15ਐਫਡੀਕੇ 119ਏ :-ਚਿੱਤਰਕਾਰਾਂ-ਕਲਾਕਾਰਾਂ ਖੇਤੀਬਾੜੀ ਸੰਦਾਂ ਦੇ ਮਾਡਲਾਂ ਪੁਰਾਤਨ ਘਰੇਲੂ ਵਸਤਾਂ ਤੇ ਪੁਸਤਕਾਂ ਨੂੰ ਦੇਖਦੇ ਹੋਏ ਆਏ ਹੋਏ ਮੁੱਖ ਮਹਿਮਾਨ।