ਅਰਸ਼ਦੀਪ ਸੋਨੀ, ਸਾਦਿਕ : ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਲਈ ਚੋਣ ਹੋਣ 'ਤੇ ਇਲਾਕੇ ਵਿਚ ਸਕੂਲ ਦੀ ਕਾਬਲੀਅਤ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਰਜਿੰਦਰ ਕਸ਼ਯਪ ਨੇ ਦੱਸਿਆ ਕਿ ਗਿਆਰਵੀਂ ਜਮਾਤ ਦੀ ਵਿਦਿਆਰਥਣਾਂ ਮਹਿਕਪ੍ਰਰੀਤ ਕੌਰ ਪੁੱਤਰ ਨਿਰਵੈਰ ਸਿੰਘ ਪਿੰਡ ਮੁਕੰਦ ਸਿੰਘ ਵਾਲਾ ਨੂੰ ਥਰੋ ਬਾਲ ਵਿਚ ਰਾਜ ਪੱਧਰੀ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰੀ ਪੱਧਰ ਲਈ ਚੁਣਿਆ ਗਿਆ ਹੈ ਜੋ ਕਿ ਸਕੂਲ, ਮਾਪੇ, ਕੋਚ ਪ੍ਰਦੀਪ ਕੁਮਾਰ ਤੇ ਮਨੇਜਮੈਂਟ ਲਈ ਮਾਣ ਵਾਲੀ ਗੱਲ ਹੈ। ਸਕੂਲ ਚੇਅਰਮੈਨ ਹਰਪ੍ਰਰੀਤ ਸਿੰਘ ਸੰਧੂ ਤੇ ਚੇਅਰਪਰਸਨ ਰਮਨਦੀਪ ਕੌਰ ਸੰਧੂ ਨੇ ਵਿਦਿਆਰਥਣ ਦੀ ਹੌਸਲਾ ਅਫਜਾਈ ਕੀਤੀ ਤੇ ਹਿੰਮਤ ਤੇ ਮਿਹਨਤ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।

14ਐਫ਼ਡੀਕੇ110:-ਥਰੋ ਬਾਲ ਖੇਡ ਲਈ ਚੁਣੀ ਵਿਦਿਆਰਥਣ ਮਹਿਕਪ੍ਰਰੀਤ ਕੌਰ ਆਪਣੇ ਪਿ੍ਰੰਸੀਪਲ ਰਜਿੰਦਰ ਕਸ਼ਯਪ ਤੇ ਕੋਚ ਪ੍ਰਦੀਪ ਕੁਮਾਰ ਨਾਲ।