ਪਰਾਲੀ ਸਾੜਨ ਦੇ ਦੋਸ਼ ’ਚ ਤਿੰਨ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ
ਵੱਖ ਵੱਖ ਥਾਣਿਆਂ ’ਚ ਮਾਮਲੇ ਦਰਜ
Publish Date: Wed, 12 Nov 2025 06:13 PM (IST)
Updated Date: Wed, 12 Nov 2025 06:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਪੁਲਿਸ ਨੇ ਅਦਾਲਤੀ ਹੁਕਮਾਂ ਮੁਤਾਬਿਕ ਵਾਤਾਵਰਣ ਨੂੰ ਪਲੀਤ ਕਰਨ ਅਰਥਾਤ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ ਹੇਠ ਤਿੰਨ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਕੀਤੇ ਗਏ ਹਨ। ਸਦਰ ਥਾਣਾ ਫਰੀਦਕੋਟ ਵਿਖੇ ਤਿੰਨ ਪਿੰਡਾਂ ਸੁੱਖਣਵਾਲਾ, ਅਰਾਈਆਂਵਾਲਾ ਕਲਾਂ ਅਤੇ ਗੋਲੇਵਾਲਾ, ਜਦਕਿ ਜੈਤੋ ਥਾਣੇ ਵਿਖੇ ਪਿੰਡ ਰਾਮੇਆਣਾ ਅਤੇ ਬਾਜਾਖਾਨਾ ਥਾਣੇ ਵਿੱਚ ਪਿੰਡ ਬਰਗਾੜੀ ਵਿਖੇ ਪਰਾਲੀ ਸਾੜਨ ਦੇ ਦੋਸ਼ ਹੇਠ ਤਿੰਨ ਵੱਖ-ਵੱਖ ਮਾਮਲੇ ਦਰਜ ਹੋਏ।