ਹਰਪ੍ਰੀਤ ਸਿੰਘ ਚਾਨਾ, ਕੋਟਕਪੂਰਾ: ਨੇੜਲੇ ਪਿੰਡ ਬਾਹਮਣ ਵਾਲਾ ਦੇ ਇੱਕੋ ਪਰਿਵਾਰ ਦੇ ਤੀਜੇ ਮੈਂਬਰ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਪਰਦੀਪ ਚਮਕ ਨੇ ਦੱਸਿਆ ਕਿ ਪਿੰਡ ਬਾਹਮਣ ਵਾਲਾ ਦੇ ਹੁਕਮ ਚੰਦ ਸ਼ਰਮਾਂ ਦੀ ਮਾਤਾ ਜੀ ਕੁਸੱਲਿਆ ਦੇਵੀ ਦੀ ਅਤੇ ਭਰਾ ਬਲਦੇਵ ਰਾਜ ਦੀ ਕੈਂਸਰ ਦੀ ਬਿਮਾਰੀ ਕਾਰ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹਨਾਂ ਦੀ ਭੈਣ ਸ਼ਿੰਦਰ ਕੌਰ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਮਾਤਾ ਜੀ ਦੇ ਬਾਂਹ ਦੇ ਥੱਲੇ ਅਤੇ ਭਰਾ ਬਲਦੇਵ ਰਾਜ ਦੇ ਗਲ ਵਿੱਚ ਕੈਂਸਰ ਸੀ ਅਤੇ ਉਹਨਾਂ ਦੀ ਭੈਣ ਸ਼ਿੰਦਰ ਕੌਰ ਦੇ ਛਾਤੀ ਵਿੱਚ ਕੈਂਸਰ ਸੀ। ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਪਰਿਵਾਰਕ ਮੈਂਬਰਾਂ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ।

ਫਰੀਦਕੋਟ, ਬੀਕਾਨੇਰ ਆਦਿ ਜਗ੍ਹਾ ਤੇ ਜਿੱਥੇ ਕਿਤੇ ਵੀ ਕੈਂਸਰ ਦੀ ਬਿਮਾਰੀ ਦੇ ਇਲਾਜ ਦਾ ਪਤਾ ਲਗਦੇ ਉਹ ਉੱਥੋ ਹੀ ਇਲਾਜ ਕਰਵਾਉਦੇ ਸਨ ਅਤੇ ਹੁਣ ਉਹਨਾਂ ਦੀ ਭੈਣ ਸ਼ਿੰਦਰ ਕੌਰ ਪਿਛਲੇ ਪੰਜ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝਦੀ ਜੂਝਦੀ ਆਖਰ ਕੈਂਸਰ ਦੀ ਬਿਮਾਰੀ ਤੋ ਹਾਰ ਗਈ। ਉਹਨਾਂ ਦੇ ਇਲਾਜ 'ਤੇ ਲਗਾਇਆ ਲੱਖਾਂ ਰੁਪਏ ਬੇਕਾਰ ਹੋ ਗਿਆ।

ਉਹਨਾਂ ਦੱਸਿਆ ਇਸ ਤੋਂ ਇਲਾਵਾ ਉਹਨਾਂ ਦੇ ਭਰਾ ਚਰਨ ਦਾਸ ਦੇ ਵੀ ਭੋਜਨ ਨਲੀ ਵਿੱੱਚ ਕੈਂਸਰ ਸੀ ਅਤੇ ਉਸ ਦਾ ਵੀ ਇਲਾਜ ਚੱਲ ਰਿਹਾ ਹੈ। ਪਹਿਲੀ ਹੀ ਸਟੇਜ ਵਿੱਚ ਕੈਂਸਰ ਦਾ ਪਤਾ ਲੱਗਣ ਤੇ ਉਹ ਹੁਣ ਬਿਲਕੁਲ ਠੀਕ ਹੈ ਅਤੇ ਸਾਰਾ ਕੰਮ ਸੰਭਾਲ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਦੀ ਬਿਮਾਰੀ ਦਾ ਪੂਰਾ ਇਲਾਜ ਮੁਫ਼ਤ ਕੀਤਾ ਜਾਵੇ ਅਤੇ ਕੈਂਸਰ ਪੀੜਤ ਪ੍ਰੀਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।

Posted By: Jagjit Singh