ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਦੀਆਂ ਵਾਲੀਬਾਲ ਲੜਕੀਆਂ ਅੰਡਰ-14 ਅਤੇ ਅੰਡਰ-17 ਦੀਆਂ ਟੀਮਾਂ ਨੇ ਪੰਜਾਬ ਜਿੱਤ ਕੇ ਇਕ ਵਾਰ ਿਫ਼ਰ ਸਕੂਲ, ਅਧਿਆਪਕਾਂ, ਮਾਪਿਆਂ ਅਤੇ ਸ਼ਹਿਰ ਦਾ ਨਾਂ ਸੂਬਾ ਪੱਧਰ 'ਤੇ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਕੂਲ ਦੀਆਂ 14 ਬੇਟੀਆਂ ਨੈਸ਼ਨਲ ਖੇਡ ਚੁੱਕੀਆਂ ਹਨ। ਜੇਤੂ ਖਿਡਾਰਨਾਂ ਦੇ ਵਾਪਸ ਸਕੂਲ ਪਹੁੰਚਣ 'ਤੇ ਪਿੰ੍ਸੀਪਲ ਗੁਰਮੇਲ ਕੌਰ ਨੇ ਟੀਮਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਕੋਚ ਪਰਵਿੰਦਰ ਸਿੰਘ ਲਗਾਤਾਰ ਕਰਵਾਈ ਜਾ ਰਹੀ ਸਖ਼ਤ ਮਿਹਨਤ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਵਾਲੀਬਾਲ ਲੜਕੀਆਂ 'ਚ ਦੇਸ਼ ਅੰਦਰ ਵਿਲੱਖਣ ਪਛਾਣ ਕਾਇਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਸਾਲ 2011 ਤੋਂ ਸਕੂਲ ਨੇ ਸੂਬਾ ਪੱਧਰ 'ਤੇ ਜਿੱਤਾਂ ਪ੍ਰਰਾਪਤ ਕਰਨ ਦਾ ਸਿਲਲਿਸਾ ਆਰੰਭ ਕੀਤਾ, ਜੋ ਹਾਲੇ ਤਕ ਲਗਾਤਾਰ ਜਾਰੀ ਹੈ। ਇਸ ਮੌਕੇ ਸਕੂਲ ਦੇ ਸੁਮੱਚੇ ਸਟਾਫ਼ ਅਤੇ ਪਿੰਡ ਵਾਸੀਆਂ ਨੇ ਵੀ ਜੇਤੂ ਬੇਟੀਆਂ, ਕੋਚ ਤੇ ਪਿੰ੍ਸੀਪਲ ਨੂੰ ਇਸ ਮਾਣਮੱਤੀ ਪ੍ਰਰਾਪਤੀ ਦੀ ਵਧਾਈ ਦਿੱਤੀ। ਇਸ ਪ੍ਰਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਨਪ੍ਰਰੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਸਿੱਧੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਜ਼ਿਲ੍ਹਾ ਮੈਂਟਰ ਖੇਡਾਂ-ਕਮ-ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ-ਸੱਤਪਾਲ, ਜ਼ਿਲ੍ਹਾ ਮੈਂਟਰ ਸਮਾਰਟ ਸਕੂਲ ਪਿੰ੍ਸੀਪਲ ਨਵਦੀਪ ਸ਼ਰਮਾ, ਜ਼ਿਲ੍ਹੇ ਦੇ ਨੋਡਲ ਅਫ਼ਸਰ ਪਿੰ੍ਸੀਪਲ ਤੇਜਿੰਦਰ ਸਿੰਘ, ਪਿੰ੍ਸੀਪਲ ਜਸਪਾਲ ਕੌਰ, ਪਿੰ੍ਸੀਪਲ ਅਮਰਦੀਪ ਸਿੰਘ, ਪਿੰ੍ਸੀਪਲ ਰਾਜਵਿੰਦਰ ਕੌਰ, ਪਿੰ੍ਸੀਪਲ ਅੰਜਨਾ ਕੌਂਸਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਨੈਸ਼ਨਲ ਪੱਧਰ ਤੇ ਪ੍ਰਰਾਪਤੀਆਂ ਵਾਸਤੇ ਹੋਰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।