ਪੱਤਰ ਪੇ੍ਰਰਕ, ਕੋਟਕਪੂਰਾ : ਗੁਰੂਕੁਲ ਕਾਲਜ ਕੋਟਕਪੂਰਾ ਦੇ ਸੰਸਥਾਪਕ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀ ਇਲਾਕੇ ਦੀ ਉੱਘੀ ਸ਼ਖ਼ਸੀਅਤ ਗੁਰਾਂਦਿੱਤਾ ਸਿੰਘ ਧਾਲੀਵਾਲ ਦੇ ਦਿਲ ਦੀ ਧੜਕਣ ਰੁਕ ਜਾਣ ਕਾਰਨ ਅਚਾਨਕ ਸਦੀਵੀ ਵਿਛੋੜਾ ਦੇਣ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਤੇ ਮਾਤਮ ਛਾਅ ਗਿਆ। ਉਨ੍ਹਾਂ ਦੇ ਬੇਟਿਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਬਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ 68 ਸਾਲ ਦੀ ਉਮਰ ਵਿਚ ਵੀ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਰਹੇ ਸਨ। ਬੀਤੇ ਕੱਲ ਉਹ ਪਰਿਵਾਰਕ ਮੈਂਬਰਾਂ ਨਾਲ ਗੰਗਾਨਗਰ ਵਿਖੇ ਹੱਸ ਖੇਡ ਰਹੇ ਸਨ ਤੇ ਗੱਲਬਾਤ ਕਰਦਿਆਂ ਹੀ ਬੇਹੋਸ਼ ਹੋ ਕੇ ਡਿੱਗ ਪਏ, ਜਦੋਂ ਡਾਕਟਰ ਨੂੰ ਬੁਲਾਇਆ ਤਾਂ ਉਸ ਨੇ ਦੱਸਿਆ ਕਿ ਦਿਲ ਦਾ ਦੌਰਾ ਹੀ ਜਾਨਲੇਵਾ ਸਾਬਿਤ ਹੋਇਆ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਗੰਗਾਨਗਰ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਗੁਰਾਂਦਿੱਤਾ ਸਿੰਘ ਧਾਲੀਵਾਲ ਦੇ ਅਚਾਨਕ ਵਿਛੋੜੇ 'ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ, ਅਜੈਪਾਲ ਸਿੰਘ ਸੰਧੂ, ਡਾ. ਮਨਜੀਤ ਸਿੰਘ ਿਢੱਲੋਂ, ਊਧਮ ਸਿੰਘ ਅੌਲਖ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਵੀ ਮੌਜੂਦ ਸਨ।
ਗੁਰੂਕੁਲ ਕਾਲਜ ਦੇ ਸੰਸਥਾਪਕ ਦੀ ਬੇਵਕਤੀ ਮੌਤ
Publish Date:Wed, 08 Feb 2023 06:45 PM (IST)
