ਪੱਤਰ ਪੇ੍ਰਰਕ, ਕੋਟਕਪੂਰਾ : ਬੁੱਧ ਵਿਹਾਰ ਕੋਟਕਪੂਰਾ ਵਿਖੇ ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਪਾਲ ਅਤੇ ਪੰਜਾਬ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਇਕਾਈ ਵੱਲੋਂ ਸਾਲ 2023 ਦਾ ਕੈਲੰਡਰ ਜਾਰੀ ਕਰਦਿਆਂ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਜ ਦੀਆਂ ਮੰਗਾਂ, 10/10/2014 ਦਾ ਪੱਤਰ ਵਾਪਸ ਲੈਣਾ, 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨਾ, ਸੀਨੀਆਰਤਾ ਸੂਚੀ ਵਿਚ ਕਮੀਆਂ ਨੂੰ ਦੂਰ ਕਰਨਾ, ਬੱਚਿਆਂ ਦੇ ਵਜ਼ੀਫੇ ਜਾਰੀ ਕਰਨਾ ਆਦਿ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕ੍ਰਿਸ਼ਨ ਲਾਲ ਜ਼ਿਲ੍ਹਾ ਚੇਅਰਮੈਨ ਫ਼ਰੀਦਕੋਟ ਨੇ ਕਿਹਾ ਕਿ ਸੰਵਿਧਾਨ ਨਾਲ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਜੇ ਪਾਲ ਰਾਣਾ ਐਡੀਸ਼ਨਲ ਪ੍ਰਧਾਨ ਫ਼ਰੀਦਕੋਟ, ਪੇ੍ਮ ਕੁਮਾਰ ਲੈਕਚਰਾਰ, ਜੁਗਰਾਜ ਸਿੰਘ ਪਿੰ੍ਸੀਪਲ, ਭਜਨ ਸਿੰਘ ਜੈਤੋ, ਮਨਜੀਤ ਸਿੰਘ, ਦਰਸ਼ਨ ਸਿੰਘ ਪਿੰ੍ਸੀਪਲ, ਮੰਦਰ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੁਖਦਰਸ਼ਨ ਸਿੰਘ ਲੈਕਚਰਾਰ ਨੇ ਬਾਖ਼ੂਬੀ ਨਿਭਾਈ।