ਚਾਨਾ, ਫਰੀਦਕੋਟ : ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਵਿਦਿਆਰਥੀਆਂ ਨੇ ਫੈਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲ ਅਤੇ ਐਸੋਸ਼ੀਏਸ਼ਨ ਪੰਜਾਬ ਵੱਲੋਂ ਕਰਵਾਏ ਗਏ ਗਣਿਤ ਮੁਕਾਬਲਿਆਂ ਵਿਚ ਭਾਗ ਲਿਆ, ਜਿਸ ਤਹਿਤ ਜਸਮੀਤ ਕੌਰ ਅੱਠਵੀਂ ਜਮਾਤ ਨੇ ਸਟੇਟ ਚੈਂਪੀਅਨ ਹੋਣ ਦਾ ਮਾਣ ਪ੍ਰਰਾਪਤ ਕੀਤਾ। ਐਸੋਸ਼ੀਏਸ਼ਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਕਰਵਾਏ ਗਏ ਐਵਾਰਡ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸਤਪਾਲ ਸਿੰਘ ਸਿੱਧੂ ਅਤੇ ਜੇਏਸੀ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਅਦਾਰੇ ਦੀ ਵਿਦਿਆਰਥਣ ਜਸਮੀਤ ਕੌਰ ਨੂੰ ਇਸ ਸਮਾਰੋਹ ਵਿੱਚ ਟਰਾਫ਼ੀ ਅਤੇ ਐੱਫ਼ਏਪੀ ਈ-ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਅਦਾਰੇ ਦੀ ਅਧਿਆਪਕਾ ਮਿਸ ਰਮਨਦੀਪ ਕੌਰ ਨੇ ਬੈਸਟ ਇਨਸਪਾਈਰਿੰਗ ਅਧਿਆਪਕ ਹੋਣ ਦਾ ਐਵਾਰਡ ਪ੍ਰਰਾਪਤ ਕੀਤਾ। ਅਦਾਰੇ ਦੇ ਪਿੰ੍ਸੀਪਲ/ਡਾਇਰੈਕਟਰ ਐੱਸ.ਐੱਸ.ਬਰਾੜ ਨੂੰ ਗੋਲਡਨ ਪਿੰ੍ਸੀਪਲ ਐਵਾਰਡ ਨਾਲ ਨਿਵਾਜਿਆ ਗਿਆ। ਪਿੰ੍ਸੀਪਲ ਐੱਸਐੱਸ ਬਰਾੜ ਅਤੇ ਵਾਈਸ ਪਿੰ੍ਸੀਪਲ ਮੈਡਮ ਤੇਜਿੰਦਰ ਕੌਰ ਬਰਾੜ ਨੇ ਜੇਤੂ ਵਿਦਿਆਰਥਣ ਅਤੇ ਅਧਿਆਪਕਾ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਹੋਰ ਉੱਚੀਆਂ ਮੱਲਾਂ ਮਾਰਨ ਲਈ ਉਤਸ਼ਾਹ ਪੂਰਵਕ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।