ਪੱਤਰ ਪੇ੍ਰਰਕ, ਫਰੀਦਕੋਟ : ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਪਵਿੱਤਰ ਦਿਹਾੜੇ ਤੇ ਬਾਬਾ ਫਰੀਦ ਸੰਸਥਾਵਾਂ ਦੇ ਮੁੱਖੀ.ਇੰਦਰਜੀਤ ਸਿੰਘ ਖਾਲਸਾ ਜੀ ਦੁਆਰਾ ਅੱਜ ਬਾਬਾ ਫਰੀਦ ਗੁਰਦੁਆਰਾ ਗੋਦੜੀ ਸਾਹਿਬ ਵਿਖੇ 9 ਵਜੇ ਦੇ ਕਰੀਬ ਅਰਦਾਸ ਕਰਵਾ ਕੇ ਧਾਰਮਿਕ ਅਤੇ ਵਿਦਿਅਕ ਲਾਇਬੇ੍ਰਰੀ ਦਾ ਉਦਘਾਟਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਗਰੀਬ ਬੱਚਿਆ ਦੀ ਸਹਾਇਤਾ ਕਰਨਾ ਹੈ ਜੋ ਆਪਣੀ ਗਰੀਬੀ ਕਾਰਨ ਕੀਮਤੀ ਪੁਸਤਕਾਂ ਜਿਵੇਂ ਕਿ ਕੰਮਪੀਟੇਟਿਵ ਲੈਵਲ ਵਿੱਚ ਕੰਮ ਆਉਣ ਵਾਲੀਆਂ ਜੋ ਕਿ ਨਾ ਖਰੀਦ ਕੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ। ਉਹਨਾਂ ਦੇ ਪੜ੍ਹਾਈ ਦੇ ਇਸ ਮਕਸਦ ਨੂੰ ਪੂਰਨ ਕਰਨ ਹਿੱਤ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਇਲਾਵਾ ਇਸ ਪੁਸਤਕਾਲੇ ਦਾ ਮਕਸਦ ਲੋਕਾਂ ਨੂੰ ਸਾਡੇ ਅਮੀਰ ਇਤਿਹਾਸ ਨਾਲ ਜੋੜਨਾ ਵੀ ਹੈ ਤਾਂ ਜੋ ਅਸੀਂ ਸਦੀਆਂ ਪੁਰਾਣੇ ਆਪਣੇ ਪੁਰਖਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖ ਸਕੀਏ। ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਵਿੱਚ ਡਾ.ਗੁਰਿੰਦਰ ਮੋਹਨ ਨੇ ਪੂਰਨ ਸਹਿਯੋਗ ਦਿੱਤਾ। .ਇੰਦਰਜੀਤ ਸਿੰਘ ਖਾਲਸਾ ਨੇ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਬਾਬਾ ਫਰੀਦ ਦੀ ਇਸ ਚਰਨ ਛੋਹ ਧਰਤੀ ਤੇ ਬਾਬਾ ਜੀ ਦੇ ਨਾ ਨਾਲ ਚਲਦੀਆਂ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦਾ ਨਾ ਅੱਜ ਪੂਰੀ ਦੁਨੀਆਂ ਵਿੱਚ ਚਮਕ ਰਿਹਾ ਹੈ । ਉਹਨਾਂ ਨੇ ਕਿਹਾ ਹੈ ਕਿ ਬਾਬਾ ਫਰੀਦ ਜੀ ਦੀ ਹੀ ਮਿਹਰ ਸਦਕਾ ਹੀ ਅੱਜ ਇਸ ਲਾਇਬੇ੍ਰਰੀ ਨੂੰ ਖੋਲਣ ਦਾ ਹੁਕਮ ਹੋਇਆ ਹੈ ਤਾਂ ਜੋ ਅਸੀਂ ਇਸ ਰਾਹੀਂ ਲੋਕਾਂ ਵਿੱਚ ਧਰਮ ਅਤੇ ਇਤਿਹਾਸ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਜਾਗਰੂਕ ਕਰ ਸਕੀਏ। ਇਸ ਦੇ ਉਦਘਾਟਨ ਸਮਾਰੋਹ ਵਿੱਚ ਖ਼ਾਸ ਤੌਰ ਤੇ ਡਾ. ਗੁਰਿੰਦਰ ਮੋਹਨ, ਡਾ. ਗੁਰਸੇਵਕ ਸਿੰਘ, ਸੁਰਿੰਦਰ ਸਿੰਘ ਰੁਮਾਣਾ, ਗੁਰਪ੍ਰਰੀਤ ਸਿੰਘ, ਸਿਮਰਜੀਤ ਸਿੰਘ ਸੋਖੋਂ, ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ, ਸੀਪਲ ਪੰਕਜ ਕੁਮਾਰ ਗਰਗ, ਨਰਿੰਦਰ ਪਾਲ ਬਰਾਰ, ਅਮਨਦੀਪ ਸਿੰਘ ਗਰੋਵਰ, ਸਰਬਜੋਤ ਸਿੰਘ, ਹਰਵਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਰੁਪਾਨਾ, ਗੁਰਦੇਵ ਸਿੰਘ, ਪਿੰ੍ਸੀਪਲ ਕੁਲਦੀਪ ਕੌਰ ਤੇ ਕੁਲਜੀਤ ਮੂੰਗੀਆਂ ਨੇ ਸ਼ਿਰਕਤ ਕੀਤੀ।