ਅਸ਼ੋਕ ਧੀਰ, ਜੈਤੋ : ਜਿੱਥੇ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਪੂਰੇ ਦੇਸ਼ ਵਿਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਮਿ੍ਤ ਮਹਾਉਤਸਵ ਬੜੇ ਹੀ ਉਤਸ਼ਾਹ ਨਾਲ ਪਿੰ੍. ਕੁਸਮ ਕਾਲੜਾ ਜੀ ਦੀ ਯੋਗ ਅਗਵਾਈ ਵਿਚ ਮਨਾਇਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਦਨ ਲਾਲ ਗੋਇਲ ਜੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉਸ ਤੋਂ ਬਾਅਦ ਝੰਡੇ ਨੂੰ ਸਲਾਮੀ ਦਿੱਤੀ ਗਈ। ਵਿਦਿਆਰਥੀਆਂ ਦੁਆਰਾ ਡੰਬਲ ਅਤੇ ਲੇਜ਼ੀਅਮ ਸ਼ੋਅ ਤੋਂ ਇਲਾਵਾ ਦੇਸ਼ ਭਗਤੀ ਨੂੰ ਸਮਰਪਿਤ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪੂਰਾ ਸਕੂਲ ਤਿਰੰਗੇ ਰੰਗ ਵਿਚ ਰੰਗਿਆ ਦਿਖਾਈ ਦੇ ਰਿਹਾ ਸੀ। ਇਸ ਤੋਂ ਇਲਾਵਾ 75 ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਸੁੰਦਰ ਲਿਖਾਈ, ਡਰਾਇੰਗ, ਰੰਗੋਲੀ, ਕਾਰਡ ਬਣਾਉਣਾ ਅਤੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਮਦਨ ਲਾਲ ਗੋਇਲ, ਸਾਬਕਾ ਪ੍ਰਧਾਨ ਤੇ ਸਿੱਖਿਆ ਸਮਿਤੀ ਦੇ ਚੇਅਰਮੈਨ ਰਮੇਸ਼ ਵਰਮਾ, ਉਪ ਪ੍ਰਧਾਨ ਰਾਕੇਸ਼ ਰੋਮਾਨਾ, ਸਕੱਤਰ ਦਿਨੇਸ਼ ਗੋਇਲ, ਮੈਨੇਜਰ ਸੁਖਵਿੰਦਰ ਗਰਗ, ਖਜ਼ਾਨਚੀ ਸੱਤਪਾਲ ਗਰਗ, ਸਿੱਖਿਆ ਸਮਿਤੀ ਦੇ ਸਹਿ ਚੇਅਰਮੈਨ ਪ੍ਰਸ਼ੋਤਮ ਸਿੰਗਲਾ, ਸਿੱਖਿਆ ਸਮਿਤੀ ਦੇ ਮੇਂਬਰ ਸੱਤਪਾਲ (ਰਾਮਾਇਣ ਪ੍ਰਚਾਰ ਮੰਡਲ) ਸਾਲਸੀ ਬੋਰਡ ਜਿੰਦਰਪਾਲ ਬਾਂਸਲ ਅਤੇ ਪ੍ਰਬੰਧਕ ਅਸ਼ੋਕ ਅਰੋੜਾ ਜੀ ਇਸ ਮੌਕੇ ਪਹੁੰਚੇ ਹੋਏ ਸਨ। ਉਨ੍ਹਾਂ ਆਜ਼ਾਦੀ ਦੇ ਅੰਮਿ੍ਤ ਮਹਾਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਭਾਰਤ ਦੇ ਗੌਰਵਮਈ ਸੰਘਰਸ਼ ਭਰੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਦੇਸ਼ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਲਈ ਕਿਹਾ। ਇਸ ਪੋ੍ਗਰਾਮ ਦੇ ਅੰਤ ਵਿੱਚ ਪਹੁੰਚੇ ਹੋਏ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਲੱਡੂ ਵੰਡੇ ਗਏ।