ਸਟਾਫ ਰਿਪੋਰਟਰ, ਫਰੀਦਕੋਟ : ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ ਵੱਖ ਕੰਪਨੀਆਂ/ਅਦਾਰਿਆਂ ਵਿੱਚ ਰੁਜ਼ਗਾਰ ਦਿਵਾਉਣ, ਉਨਾਂ੍ਹ ਨੂੰ ਇੰਟਰਵਿਊ ਤੇ ਹੋਰ ਤਿਆਰੀਆਂ ਕਰਵਾਉਣ ਸਬੰਧੀ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਵਿਸ਼ੇਸ਼ ਪਲੇਸਮੈਂਟ ਸੈੱਲ ਕਾਇਮ ਕੀਤਾ ਗਿਆ ਹੈ, ਜਿੱਥੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੁਜਗਾਰ ਪ੍ਰਰਾਪਤ ਕਰਨ ਵਾਲੇ ਪ੍ਰਰਾਰਥੀਆਂ ਦਾ ਮਾਰਗ ਦਰਸ਼ਨ ਤੇ ਅਗਵਾਈ ਕੀਤੀ ਜਾਂਦੀ ਹੈ। ਪਿਛਲੇ ਸਮੇਂ ਵਿੱਚ ਅਨੇਕਾਂ ਨੌਜਵਾਨ ਲੜਕੇ ਲੜਕੀਆਂ ਨੇ ਜਲਿ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੁਆਰਾ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਦਾ ਲਾਹਾ ਲੈ ਕੇ ਰੁਜਗਾਰ ਪ੍ਰਰਾਪਤ ਕੀਤਾ ਹੈ।

ਇਸੇ ਤਰਾਂ੍ਹ ਹੀ ਜ਼ਿਲ੍ਹੇ ਦੀ ਵਾਸੀ ਕਮਲਪ੍ਰਰੀਤ ਕੌਰ ਵੀ ਖੁਸਕਿਸਮਤ ਲੜਕੀ ਹੈ, ਜਿਸ ਨੇ ਜਪਲ੍ਰਾਰੋਜਗਾਰ ਤੇ ਕਾਰੋਬਾਰ ਬਿਊਰੋ ਫਰੀਦਕੋਟ ਵਿੱਚ ਆਪਣਾ ਇਨਰੋਲਮੈਂਟ ਕਰਵਾਉਣ ਅਤੇ ਪਲੇਸਮੈਂਟ ਕੈਂਪ ਦਾ ਫਾਇਦਾ ਉਠਾ ਕੇ ਪ੍ਰਰਾਈਵੇਟ ਕੰਪਨੀ ਵਿਚ ਅਸਿਸਟੈਂਟ ਦੇ ਤੌਰ ਤੇ ਨੌਕਰੀ ਪ੍ਰਰਾਪਤ ਕੀਤੀ ਹੈ। ਕਮਲਪ੍ਰਰੀਤ ਕੌਰ ਨੇ ਦੱਸਿਆ ਕਿ ਉਹ ਗ੍ਰੈਜੂਏਟ ਹੈ । ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੂੰ ਕਿਸੇ ਵੀ ਤਰਾਂ੍ਹ ਦੀ ਪ੍ਰਰਾਈਵੇਟ ਜਾਂ ਸਰਕਾਰੀ ਨੌਕਰੀ ਦੀ ਭਾਲ ਸੀ। ਉਹ ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣਨਾ ਚਾਹੁੰਦੀ ਸੀ। ਸੋਸ਼ਲ-ਮੀਡੀਆਂ ਰਾਹੀਂ ਮੈਂਨੂੰ ਸਤੰਬਰ 2021 ਵਿੱਚ ਫਰੀਦਕੋਟ ਜਿਲੇ ਵਿੱਚ ਲੱਗ ਰਹੇਂ ਰੋਜ਼ਗਾਰ ਮੇਲਿਆਂ ਬਾਰੇ ਪੱਤਾ ਲੱਗਿਆ। ਉਸ ਨੇ ਸਰਕਾਰੀ ਬਿ੍ਜਿੰਦਰਾ ਕਾਲਜ਼ ਵਿੱਚ ਲੱਗੇ ਰੋਜ਼ਗਾਰ ਮੇਲੇ ਵਿੱਚ ਭਾਗ ਲਿਆ ਅਤੇ ਐਸ.ਬੀ.ਆਈ. ਕੰਪਨੀ ਦੇ ਨੁਮਾਇੰਦੇ ਕੋਲ ਇੰਟਰਵਿਊ ਦਿੱਤੀ ਅਤੇ ਮੇਰਾ ਇੰਟਰਵਿਊ ਸਫ਼ਲ ਰਿਹਾ । ਮੈਨੂੰ ਅਡਵਾਈਜਰ ਦੇ ਤੌਰ ਤੇ ਇਸ ਕੰਪਨੀ ਵਿੱਚ ਨਿਯੁਕਤ ਕੀਤਾ ਗਿਆ। ਕਮਲਪ੍ਰਰੀਤ ਕੌਰ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਰੁਜਗਾਰ ਦਫਤਰ ਦਾ ਧੰਨਵਾਦ ਕੀਤਾ । ਉਸ ਨੇ ਕਿਹਾ ਕਿ ਹੁਣ ਮੈਂ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਜਬੂਤ ਕਰ ਸਕਾਂਗੀ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ ਘਰ ਰੁਜਗਾਰ ਮੁਹਿੰਮ ਦਾ ਬਾਕੀ ਪੜੇ ਲਿਖੇ ਨੌਜਵਾਨਾਂ ਨੂੰ ਵੀ ਰੁਜਗਾਰ ਪ੍ਰਰਾਪਤੀ ਲਈ ਉਸ ਵਾਂਗ ਫਾਇਦਾ ਉਠਾਉਣਾ ਚਾਹੀਦਾ ਹੈ।