ਪੱਤਰ ਪੇ੍ਰਰਕ, ਜੈਤੋ : ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਵੱਲੋਂ 24 ਕੈਟਾਗਿਰੀਆਂ ਲਈ ਤਜਵੀਜ਼ਾਂ ਨੂੰ ਇੰਨ ਬਿੰਨ ਲਾਗੂ ਕਰਾਉਣ ਲਈ ਪੰਜਾਬ ਭਰ ਦੇ ਐੱਸਡੀਐੱਮ ਦਫਤਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਹਰਮੀਤ ਸਿੰਘ ਬਾਜਾਖਾਨਾ, ਵਿਜੈ ਪਾਲ ਰਾਣਾ ਜੈਤੋ ਮਾਸਟਰ ਕੇਡਰ ਤੋਂ ਦਲਬੀਰ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਐੱਸਡੀਐੱਮ ਜੈਤੋ ਰਾਹੀਂ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਜੀ, ਗਰੁੱਪ ਆਫ ਅਫ਼ਸਰ ਅਤੇ ਮੌਜੂਦਾ ਪ੍ਰਮੁੱਖ ਸਕੱਤਰ ਹੁਸਨ ਲਾਲ ਵੱਲੋਂ ਵੀ ਪੰਜਾਬ ਰਾਜ ਅਧਿਆਪਕ ਗੱਠਜੋੜ ਦੀਆਂ ਦਲੀਲਾਂ ਉੱਪਰ ਸਹਿਮਤੀ ਪ੍ਰਗਟਾਈ ਗਈ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਆਉਣ ਵਾਲੀ ਕੈਬਿਨੇਟ ਮੀਟਿੰਗ ਵਿੱਚ ਤੁਹਾਡਾ ਬਣਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਵੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਸਦੇ ਤਹਿਤ ਅਧਿਆਪਕ ਵਰਗ ਅਤੇ ਨਰਸਿੰਗ ਸਟਾਫ਼ ਵਿੱਚ ਰੋਸ ਦੀ ਲਹਿਰ ਹੈ। ਇਹਨਾਂ ਆਗੂਆਂ ਵੱਲੋਂ ਚੇਤਵਾਨੀ ਦਿੱਤੀ ਗਈ ਕਿ ਜੇਕਰ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ 24 ਕੈਟਾਗਿਰੀ ਲਈ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਚਮਕੌਰ ਸਾਹਿਬ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ ਸਰਕਾਰ ਦਾ ਪਿਟ ਸਿਆਪਾ ਕੀਤਾ ਜਾਵੇਗਾ ।ਇਸ ਸਮੇਂ ਹਾਜ਼ਰ ਗੁਰਜੀਤ ਸਿੰਘ ਮਾਹੀਆ, ਰੂਪ ਸਿੰਘ ਰੋੜੀ ਕਪੂਰਾ ,ਪਰਗਟ ਸਿੰਘ, ਰਾਮ ਗੋਪਾਲ, ਲੇਖਰਾਜ, ਜਸਵਿੰਦਰ ਸਿੰਘ ਵਾਂਦਰ ,ਹੇਮਰਾਜ , ਮੰਗਤ ਰਾਮ, ਹਰਭਜਨ ਸਿੰਘ, ਬਲਜੀਤ ਗਰੋਵਰ, ਗੁਰਵਿੰਦਰ ਸਿੰਘ , ਜਸਵਿੰਦਰ ਸਿੰਘ ਮੈਥ ਮਾਸਟਰ, ਦੀਦਾਰ ਸਿੰਘ, ਮਨਜੀਤ ਸਿੰਘ, ਸਵਰਨਜੀਤ ਸਿੰਘ, ਹਰਪਾਲ ਸਿੰਘ, ਰਾਕੇਸ਼ ਕੁਮਾਰ ਜੈਤੋ ਆਦਿ ਅਧਿਆਪਕ ਸਾਥੀ ਹਾਜ਼ਰ ਸਨ।