ਪੱਤਰ ਪੇ੍ਰਰਕ, ਫ਼ਰੀਦਕੋਟ : ਸਮਾਜ ਸੇਵਾ ਖੇਤਰ 'ਚ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਦੂਜੀ ਵਾਰ ਬਣੇ ਪ੍ਰਧਾਨ ਡਾ. ਸੰਜੀਵ ਗੋਇਲ, ਸਕੱਤਰ ਗੁਰਵਿੰਦਰ ਸਿੰਘ ਧਿੰਗੜਾ ਸਟੇਟ ਐਵਾਰਡੀ, ਖਜ਼ਾਨਚੀ ਜਨਿੰਦਰ ਜੈੱਨ, ਪੀ.ਆਰ.ਓ.ਅਮਰਦੀਪ ਸਿੰਘ ਗਰੋਵਰ ਦੀ ਤਾਜਪੋਸ਼ੀ ਵਾਸਤੇ ਇੱਕ ਮਨਮੋਹਕ ਸਮਾਗਮ ਚਾਂਦ ਮੈਰਿਜ ਪੈਲਿਸ ਵਿਖੇ, ਸਮਾਗਮ ਦੇ ਕਨਵੀਨਰ ਇੰਜ. ਰਾਜੀਵ ਗੋਇਲ, ਚੇਅਰਮੈੱਨ ਸੁਰਜੀਤ ਸਿੰਘ, ਕੋ-ਚੇਅਰਮੈੱਨ ਸ਼ਹਿਰ ਦੇ ਪ੍ਰਸਿੱਧ ਡਾ.ਐੱਸ.ਐੱਸ.ਬਰਾੜ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਡਾ.ਸੰਜਨਾ ਗੋਇਲ ਨੇ ਪ੍ਰਥਾਨਾ ਨਾਲ ਕੀਤੀ। ਿਫ਼ਰ ਕਲੱਬ ਆਗੂ ਅਤੇ ਬਾਹਰੋਂ ਮਹਿਮਾਨਾਂ ਨੇ ਮਿਲ ਕੇ ਜੋਤੀ ਪ੍ਰਚੰਡ ਕੀਤੀ। ਇਸ ਤਾਜਪੋਸ਼ੀ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਜ਼ਿਲਾ ਲਾਇਨਜ਼ 321ਐੱਫ਼ ਦੇ ਸਾਬਕਾ ਡਿਸਟਿ੍ਕ ਗਵਰਨਰ ਪੀ.ਆਰ.ਜੈਰੱਥ ਪਹੁੰਚੇ। ਉਨਾਂ੍ਹ ਕਿਹਾ ਸੱਚੀ ਖੁਸ਼ੀ ਅਤੇ ਆਨੰਦ ਦੀ ਪ੍ਰਰਾਪਤੀ ਕਿਸੇ ਦੇ ਅੱਥਰੂ ਪੂੰਝਣ ਨਾਲ ਹੀ ਮਿਲ ਸਕਦੀ ਹੈ। ਉਨਾਂ੍ਹ ਕਿਹਾ ਲਾਇਨਜ਼ ਕਲੱਬ ਦਾ ਹਰ ਇਨਸਾਨ ਆਪਣੀ ਖੁਸ਼ੀ ਮੌਕੇ ਅਜਿਹੇ ਕਾਰਜ ਕਰੇ ਕਿ ਕਿਸੇ ਦੂਜੇ ਨੂੰ ਵੀ ਖੁਸ਼ੀ ਮਿਲ ਸਕੇ। ਇਸ ਸਮੇਂ ਸਮਾਗਮ ਦੇ ਇੰਸਟਾਲੇਸ਼ਨ ਅਫ਼ਸਰ ਐੱਚ.ਜੇ..ਐੱਸ.ਖੇੜਾ ਪਾਸਟ ਡਿਸਟਿ੍ਕ ਗਵਰਨਰ ਨੇ ਨਵੀਂ ਟੀਮ ਨੂੰ ਪੂਰੀ ਸੁਹਿਰਦਤਾ ਸੇਵਾ ਕਰਨ ਨਾਲ ਕਰਨ ਦਾ ਪ੍ਰਣ ਕਰਵਾਇਆ। ਵਾਈਸ ਡਿਸਟਿ੍ਕ ਗਵਰਨਰ-2 ਜੀ.ਐੱਸ.ਕਾਲੜਾ ਨੇ ਨਵੇਂ ਮੈਂਬਰਾਂ ਨੂੰ ਆਪਣੇ ਕਰੱਤਵਾਂ ਦੇ ਪਾਲਣ ਵਾਸਤੇ ਬੜੇ ਹੀ ਸੁਚੱਜੇ ਢੰਗ ਨਾਲ ਪੇ੍ਰਿਤ ਕੀਤਾ। ਇਸ ਸਮੇਂ ਕਲੱਬ ਦੇ ਪ੍ਰਧਾਨ ਡਾ.ਸੰਜੀਵ ਗੋਇਲ ਨੇ ਕਿਹਾ ਉਹ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਲੋੜਵੰਦਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨਗੇ। ਉਨਾਂ੍ਹ ਕਲੱਬ ਦੇ ਸਮੂਹ ਮੈਂਬਰਾਂ ਦਾ ਕਲੱਬ ਪੋ੍ਜੈੱਕਟ ਲਈ ਸਹਿਯੋਗ ਦੇਣ ਤੇ ਧੰਨਵਾਦ ਵੀ ਕੀਤਾ। ਇਸ ਤਾਜਪੋਸ਼ੀ ਸਮਾਗਮ 'ਚ ਭੁਪਿੰਦਰ ਸਿੰਘ ਮੱਕੜ ਰੀਜ਼ਨ ਚੇਅਰਮੈੱਨ, ਹਰਿੰਦਰ ਦੂਆ ਜ਼ੋਨ ਚੇਅਰਮੈੱਨ, ਰਵੀ ਗੋਇਲ, ਕੇ.ਐੱਸ.ਸੇਠੀ, ਕੇ.ਐੱਸ.ਸੋਹਲ, ਬਰਿੰਦਰ ਸਿੰਘ ਸੋਹਲ, ਜਸਵੰਤ ਰਾਏ ਗਰਗ, ਰਜਨੀਸ਼ ਗਰੋਵਰ, ਦਰਸ਼ਨ ਕੁਮਾਰ ਮੌਂਗਾ ਪਾਸਟ ਡਿਸਟਿ੍ਕ ਗਵਰਨਰ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਸਮਾਗਮ 'ਚ ਲਾਇਨ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਕੱਤਰ ਗਿਰੀਸ਼ ਮੁਖੀਜਾ, ਗੁਰਮੇਲ ਸਿੰਘ ਜੱਸਲ, ਜਸਬੀਰ ਸਿੰਘ ਜੱਸੀ, ਲਾਇਨਜ਼ ਕਲੱਬ ਗਰੇਸ ਦੇ ਪ੍ਰਧਾਨ ਸੁਰਿੰਦਰ ਕੌਰ ਬਾਸੀ, ਸਕੱਤਰ ਦੀਪਤੀ ਗਰਗ, ਖਜ਼ਾਨਚੀ ਭੁਪਿੰਦਰ ਕੌਰ ਜੱਸਲ ਸ਼ਾਮਲ ਹੋਏ। ਤਾਜਪੋਸ਼ੀ ਸਮਾਗਮ ਦੌਰਾਨ ਚੇਅਰਮੈੱਨ ਸੁਰਜੀਤ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਕਲੱਬ ਦੇ ਸਕੱਤਰ ਗੁਰਵਿੰਦਰ ਸਿੰਘ ਧਿੰਗੜਾ ਨੇ ਕਲੱਬ ਰਿਪੋਰਟ ਪੇਸ਼ ਕੀਤੀ। ਇਸ ਸਮਾਗਮ ਦਾ ਮੰਚ ਸੰਚਾਲਨ ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਦਿਲਕਸ਼ ਅੰਦਾਜ਼ 'ਚ ਕੀਤਾ। ਇਸ ਮੌਕੇ ਡਾ.ਆਰ.ਕੇ.ਆਨੰਦ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮੌਗਾ ਤੋ ਪਹੁੰਚੀ ਟੀਮ ਨੇ ਡਾਡੀਆਂ ਅਤੇ ਗਰਬਾ ਪੇਸ਼ ਕਰਕੇ ਫ਼ਰੀਦਕੋਟੀਆਂ ਨੂੰ ਵਾਰ-ਵਾਰ ਝੂਮਣ ਲਈ ਮਜ਼ਬੂਰ ਕੀਤਾ। ਇਸ ਮੌਕੇ ਸਮਾਗਮ ਦੀ ਸਫ਼ਲਤਾ ਵਾਸਤੇ ਪਿੰ੍ਸੀਪਲ ਡਾ.ਐੱਸ.ਐੱਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਜਗਜੀਤ ਧਿੰਗੜਾ, ਰਵੀ ਸੇਠੀ, ਜਤਿੰਦਰ ਗੁਪਤਾ, ਚਮਨ ਲਾਲ ਗੋਇਲ, ਰਵੀ ਬਾਂਸਲ, ਗਗਨਦੀਪ ਸਿੰਘ ਸੁਖੀਜਾ, ਦਿਲਦੀਪ ਸਿੰਘ ਪਟੇਲ, ਓਮ ਪ੍ਰਕਾਸ਼ ਅਰੋੜਾ, ਡਾ.ਹਰਪ੍ਰਰੀਤ ਸਿੰਘ, ਮਨੀਸ਼ ਗਰਗ,ਇਕਬਾਲ ਘਾਰੂ, ਡਾ.ਅਮਿਤ ਜੈੱਨ, ਬਲਦੇਵ ਤੇਰੀਆ,ਡਾ.ਪ੍ਰਵੀਨ ਗੁਪਤਾ, ਹਰਬੰਸ ਸਿੰਘ ਬਰਾੜ ਨੇ ਅਹਿਮ ਭੂਮਿਕਾ ਅਦਾ ਕੀਤੀ।