ਚਾਨਾ, ਕੋਟਕਪੂਰਾ : ਖੇਤ ਵਿਚ ਪਾਣੀ ਦੀ ਵਾਰੀ ਲਾਉਣ ਤੋਂ ਹੋਏ ਝਗੜੇ ਦੌਰਾਨ ਨੇੜਲੇ ਪਿੰਡ ਢਿੱਲਵਾਂ ਕਲਾਂ ਵਿਚ ਸਕੇ ਭਰਾਵਾਂ ਨੇ ਆਪਣੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਜ਼ਖ਼ਮੀ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮ ਸਮੇਂ ਕਿਸਾਨ ਨਿਰਮਲ ਸਿੰਘ ਚੰਬਾ (55) ਨੂੰ ਭਰਾਵਾਂ ਨੇ ਗੋਲੀ ਮਾਰੀ ਸੀ ਤੇ ਮੌਕੇ ’ਤੇ ਉਸ ਦੀ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਹਰਜੋਤ ਸਿੰਘ (25) ਜ਼ਖ਼ਮੀ ਹੋ ਗਿਆ।

ਲੋਕਾਂ ਨੇ ਦੋਵਾਂ ਨੂੰ ਇਲਾਜ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪਹੁੰਚਾਇਆ ਸੀ, ਜਿੱਥੇ ਕਿ ਡਾਕਟਰਾਂ ਨੇ ਨਿਰਮਲ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ, ਜਦਕਿ ਪੁੱਤਰ ਜੇਰੇ ਇਲਾਜ ਹੈ। ਥਾਣਾ ਸਦਰ ਕੋਟਕਪੂਰਾ ਦੇ ਮੁਖੀ ਜਗਬੀਰ ਸਿੰਘ ਮੁਤਾਬਕ ਮਿ੍ਤਕ ਕਿਸਾਨ ਦਾ ਆਪਣੇ 3 ਭਰਾਵਾਂ ਅਤੇ ਪਿਤਾ ਗੁਰਨਾਮ ਸਿੰਘ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਸੀ। ਸੋਮਵਾਰ ਨੂੰ ਪਾਣੀ ਦੀ ਵਾਰੀ ਕਾਰਨ ਪਏ ਕਲੇਸ਼ ਦੌਰਾਨ ਇਹ ਘਟਨਾ ਵਾਪਰੀ ਹੈ।

Posted By: Jagjit Singh