ਅਸ਼ੋਕ ਧੀਰ ਜੈਤੋਂ : ਜੈਤੋ ਅੰਦਰ ਸੀਵਰੇਜ ਦੇ ਕੰਮ ਦੀ ਧੀਮੀ ਗਤੀ ਨੂੰ ਲੈ ਕੇ ਸਾਬਕਾ ਟਰੇਡ ਯੂਨੀਅਨ ਪੰਜਾਬ ਦੇ ਆਗੂ ਤੇ ਇੰਡੀਅਨ ਟੈਗ ਕਰਾਸ ਸੁਸਾਇਟੀ ਦੇ ਲਾਇਕ ਮੈਂਬਰ ਕਾਮਰੇਡ ਸੁਰੇਸ ਭਗਤੂਆਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਰੀਦਕੋਟ ਤੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਨੂੰ ਪੱਤਰ ਲਿਖਕੇ ਸਥਿਤੀ ਤੋਂ ਜਾਣੂ ਕਰਵਾਇਆਂ ਗਿਆ ਹੈ ਕਿ ਜੈਤੋਂ ਇਕ ਇਤਿਹਾਸਕ ਸ਼ਹਿਰ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਰਾਪਤ ਹੈ ਇਸ ਸ਼ਹਿਰ ਵਿੱਚ ਉੱਘੇ ਗ਼ਜ਼ਲਗੋ ਜਨਾਬ ਦੀਪਕ ਜੈਤੋਈ ਜੀ ਤੇ ਰਾਸ਼ਟਰਪਤੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਨਮਾਨਿਤ ਪ੍ਰਰੋ ਗੁਰਦਿਆਲ ਸਿੰਘ ਜੀ ਦਾ ਸ਼ਹਿਰ ਹੈ। ਜੈਤੋਂ ਸ਼ਹਿਰ ਦੇ ਸੀਵਰੇਜ ਵਾਟਰ ਸਿਲਾਈ ਲਈ ਸਰਕਾਰ ਵੱਲੋਂ ਤਿੰਨ ਸੋ ਕਰੋੜ ਰੂਪੈ ਮਨਜ਼ੂਰ ਕੀਤੇ ਗਏ ਸਨ ਪਰ ਲੰਮਾ ਸਮਾਂ ਬੀਤਣ ਤੇ ਵੀ ਸੀਵਰੇਜ ਦਾ ਕੰਮ ਬੰਦ ਪਿਆ ਹੈ ਜਿਸ ਕਰਕੇ ਸਕੂਲ ਜਾਣ ਵਾਲੇ ਵਿਦਿਆਰਥੀਆ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਦਿਆਲ ਨਗਰ ਦੀਆ ਗਲ਼ੀਆਂ ਵਿੱਚ ਮੀਂਹ ਵਾਲੇ ਦਿਨਾਂ ਵਿੱਚ ਲੰਘਣਾ ਬਹੁਤ ਹੀ ਮੁਸਿਕਲ ਹੋ ਜਾਂਦਾ ਹੈ ਇਸ ਸੜਕ ਉੱਪਰ ਇਕ ਅੱਖਾਂ ਦਾ ਹਸਪਤਾਲ ਤੇ ਕਈ ਸਕੂਲ ਨੇ ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸਲਿਮਾਂ ਦਾ ਸਾਹਮਣਾ ਕਰਨਾ ਪੈਦਾ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੋਂ ਮੰਗ ਕਰਦਾ ਹਾਂ ਕਿ ਜੈਤਂੋ ਸ਼ਹਿਰ ਵੱਲ ਧਿਆਨ ਦੇ ਕੇ ਇਸ ਇਤਿਹਾਸਕ ਨਗਰੀ ਦਾ ਵਿਕਾਸ ਜਲਦ ਕੀਤਾ ਜਾਵੇ ਤੁਰੰਤ ਸੀਵਰੇਜ ਦਾ ਕੰਮ ਚਾਲੂ ਕਰਵਾਇਆ ਜਾਵੇ।