ਪੱਤਰ ਪ੍ਰਰੇਰਕ, ਫ਼ਰੀਦਕੋਟ : ਫਰੀਦਕੋਟ ਤੋਂ ਮਹਿਜ਼ ਪੰਜ ਕਿਲੋਮੀਟਰ ਦੂਰ ਪਿੰਡ ਕਿਲ੍ਹਾ ਨੌਂ ਵਿਖੇ ਪੀਣ ਵਾਲੇ ਪਾਣੀ ਦੀ ਇਸ ਸਮੇਂ ਭਾਰੀ ਕਿੱਲਤ ਆ ਰਹੀ ਹੈ। ਪਿੰਡ ਕਿਲ੍ਹਾ ਨੌ ਦੇ ਵਸਨੀਕ ਸਮਾਜ ਸੇਵੀ ਗੁਰਭੇਜ ਸਿੰਘ ਗੁਰਮੀਤ ਸਿੰਘ ਤੇ ਟੇਕ ਸਿੰਘ ਨੇ ਪ੍ਰਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਨੀ ਗਰਮੀਂ ਦੇ ਬਾਵਜੂਦ ਵੀ ਪਿਛਲੇ ਚਾਰਾਂ ਦਿਨਾਂ ਤੋਂ ਪਿੰਡ ਕਿਲ੍ਹਾ ਨੌਂ ਦੀ ਵਾਟਰ ਸਪਲਾਈ ਖਰਾਬ ਹੈ ਤੇ ਪਿੰਡ ਦੇ ਲੋਕ ਪੀਣ ਵਾਲੇ ਪਾਣੀ ਤੋਂ ਮੁਹਤਾਜ ਹਨ। ਪਿੰਡ ਦੇ ਵਸਨੀਕਾਂ ਤੇ ਉਨ੍ਹਾਂ ਦੇ ਪਾਲਤੂ ਪਸ਼ੂਆਂ ਨੂੰ ਇਸ ਵੇਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਜਦ ਵਾਟਰ ਵਰਕਸ ਦੇ ਇੰਚਾਰਜ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੋਟਰ ਦੇ ਨਾਲ ਲੱਗਾ ਵਾਟਰ ਸਪਲਾਈ ਵਾਲਾ ਪੰਪ ਖ਼ਰਾਬ ਹੋ ਗਿਆ ਹੈ ਜਿਸ ਨੂੰ ਠੀਕ ਕਰਨ ਤੇ ਤਿੰਨ ਚਾਰ ਦਿਨ ਲੱਗ ਜਾਣਗੇ। ਵਾਟਰ ਸਪਲਾਈ ਮਹਿਕਮੇ ਦੇ ਜਦ ਐੱਸਡੀਓ ਵਾਟਰ ਸਪਲਾਈ ਫ਼ਰੀਦਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲਦੀ ਹੀ ਪਿੰਡ ਵਾਲਿਆਂ ਦੀ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ।

17ਐਫ਼ਡੀਕੇ106:-ਖ਼ਰਾਬ ਹੋਏ ਮੋਟਰ ਪੰਪ ਬਾਰੇ ਜਾਣਕਾਰੀ ਦਿੰਦਾ ਹੋਇਆ ਅਧਿਕਾਰੀ।