ਭੋਲਾ ਸ਼ਰਮਾ, ਜੈਤੋ

ਸੜਕ ਸੁਰੱਖਿਆ ਸਬੰਧੀ 'ਪੰਜਾਬੀ ਜਾਗਰਣ' ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ, ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਅਤੇ ਸਰਸਵਤੀ ਜੀਨੀਅਸ ਸਕੂਲ ਜੈਤੋ ਦੇ ਵਿਦਿਆਰਥੀਆਂ ਨੂੰ ਟ੍ਰੈਿਫ਼ਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਕੂਲ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸੜਕ 'ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵਾਹਨ ਚਲਾਉਂਦੇ ਸਮੇਂ ਖੁਦ ਵੀ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪੇ੍ਰਿਤ ਕਰਨ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਕੇ ਹੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇੰਨ੍ਹਾਂ ਹੀ ਨਹੀਂ ਸੜਕ ਹਾਦਸਿਆਂ 'ਤੇ ਵੀ ਰੋਕ ਲੱਗੇਗੀ।

ਇਸ ਮੌਕੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਟ੍ਰੈਿਫ਼ਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਦੀ ਪਿੰ੍ਸੀਪਲ ਕੁਸਮ ਕਾਲੜਾ ਨੇ ਕੀਤੀ। ਜਦਕਿ ਅਧਿਆਪਕ ਸੁਖਜੀਤ ਸਿੰਘ ਬਰਾੜ ਸੇਵੇਵਾਲਾ ਨੇ ਕਿਹਾ ਕਿ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹਰ ਰੋਜ਼ ਕਈ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਦਿਆਂ ਦੋ ਪਹੀਆ ਵਾਹਨਾਂ 'ਤੇ ਹੈਲਮਟ ਅਤੇ ਚਾਰ ਪਹੀਆ ਵਾਹਨਾਂ 'ਤੇ ਸੀਟ ਬੈਲਟ ਦੀ ਵਰਤੋਂ ਕਰੀਏ ਤਾਂ ਇਸ ਨਾਲ ਅਚਾਨਕ ਵਾਪਰਨ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਸੜਕ 'ਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਜ਼ਰੂਰ ਪਾਉਣਾ ਚਾਹੀਦਾ ਹੈ। ਪਿੰ੍ਸੀਪਲ ਕੁਸਮ ਕਾਲੜਾ ਨੇ ਕਿਹਾ ਕਿ ਵਾਹਨ ਹਮੇਸ਼ਾਂ ਸੜਕ ਦੇ ਖੱਬੇ ਪਾਸੇ ਚਲਾਓ ਅਤੇ ਓਵਰਟੇਕ ਕਰਦੇ ਸਮੇਂ ਪਿਛਲੇ ਸ਼ੀਸ਼ੇ ਦੀ ਵਰਤੋਂ ਕਰੋ। ਸੜਕ 'ਤੇ ਗੱਡੀ ਚਲਾਉਂਦੇ ਸਮੇਂ ਹਾਰਨ ਦੀ ਵਰਤੋਂ ਘੱਟ ਤੋਂ ਘੱਟ ਕਰੋ। ਆਪਣੇ ਵਾਹਨ ਦੇ ਕਾਗਜ਼ਾਤ ਹਮੇਸ਼ਾ ਅੱਪ-ਟੂ-ਡੇਟ ਰੱਖੋ, ਕਿਉਂਕਿ ਅਚਨਚੇਤ ਜਾਂਚ-ਪੜਤਾਲ ਦੇ ਮਾਮਲੇ ਵਿਚ ਤੁਹਾਨੂੰ ਕਾਨੂੰਨ ਦੀ ਉਲੰਘਣਾ ਕਰ ਕੇ ਹੋਣ ਵਾਲੀ ਸਜ਼ਾ ਵਿਚ ਨਹੀਂ ਫ਼ਸਣਾ ਪਵੇਗਾ। ਇਸ ਮੌਕੇ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਜੈਤੋ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਮਦਨ ਲਾਲ ਗੋਇਲ, ਮੀਤ ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਦਿਨੇਸ਼ ਗੋਇਲ, ਸਹਾਇਕ ਸਕੱਤਰ ਅਨਿਲ ਬਾਂਸਲ, ਮੈਨੇਜਰ ਸੁਖਵਿੰਦਰਪਾਲ ਗਰਗ, ਸਹਾਇਕ ਮੈਨੇਜਰ ਮੁਕੇਸ਼ ਗੋਇਲ, ਖ਼ਜ਼ਾਨਚੀ ਸੱਤਪਾਲ ਗਰਗ, ਸਾਬਕਾ ਪ੍ਰਧਾਨ ਅਤੇ ਸਿੱਖਿਆ ਸਮਿਤੀ ਦੇ ਚੇਅਰਮੈਨ ਰਮੇਸ਼ ਵਰਮਾ, ਸਿੱਖਿਆ ਕਮੇਟੀ ਸਹਾਇਕ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਸਿੱਖਿਆ ਸਮਿਤੀ ਦੇ ਮੈਂਬਰ ਸੱਤਪਾਲ (ਸ੍ਰੀ ਰਾਮਾਇਣ ਪ੍ਰਚਾਰ ਮੰਡਲ), ਸਾਲਸੀ ਬੋਰਡ ਜਿੰਦਰਪਾਲ ਬਾਂਸਲ, ਡਾ. ਰਵਿੰਦਰ ਨਾਥ ਮਿੱਤਲ, ਮੈਂਬਰ ਸਾਹਿਲ ਮਿੱਤਲ, ਮੈਂਬਰ ਪੰੰਕਜ ਸਿੰਗਲਾ, ਪ੍ਰਬੰਧਕ ਅਸ਼ੋਕ ਅਰੋੜਾ ਆਦਿ ਹਾਜ਼ਰ ਸਨ।

ਇਸ ਮੌਕੇ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਵਿਖੇ ਟ੍ਰੈਿਫ਼ਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਕੂਲ ਪ੍ਰਧਾਨ ਜਤਿੰਦਰ ਕੁਮਾਰ ਲਵਲੀ ਸਿੰਗਲਾ ਨੇ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਸੁਸ਼ਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਲਈ ਪੇ੍ਰਿਤ ਕੀਤਾ ਗਿਆ। ਜਤਿੰਦਰ ਕੁਮਾਰ ਲਵਲੀ ਸਿੰਗਲਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਟ੍ਰੈਿਫ਼ਕ ਲਾਈਟਾਂ ਦੀ ਪਾਲਣਾ ਹਮੇਸ਼ਾ ਕਰਨੀ ਚਾਹੀਦੀ ਹੈ। ਸੜਕ 'ਤੇ ਗੱਡੀ ਚਲਾਉਂਦੇ ਸਮੇਂ ਥੋੜੀ ਜਿਹੀ ਜਲਦਬਾਜ਼ੀ ਜਾਨ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ਜਾਂ ਆਪਣੇ ਹੈੱਡਫ਼ੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਆਪਣੇ ਵਾਹਨ ਦੀ ਸਪੀਡ ਨੂੰ ਘੱਟ ਰੱਖਣਾ ਚਾਹੀਦਾ ਹੈ, ਕਿਉਂਕਿ ਨਿਰਧਾਰਿਤ ਸਪੀਡ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾਉਣਾ ਖ਼ਤਰਨਾਕ ਹੋ ਸਕਦਾ ਹੈ। ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਬਣ ਸਕਦਾ ਹੈ। ਇਸ ਮੌਕੇ ਅਧਿਆਪਕ ਹਰਪ੍ਰਰੀਤ ਸਿੰਘ, ਵੀਰਪਾਲ ਕੌਰ, ਸ਼ਿਲਪਾ, ਸਲੋਨੀ ਕਾਂਸਲ, ਨਿਕਿਤਾ, ਅਰਸ਼ਦੀਪ, ਸਿਵਰੀਤ, ਸ਼ਿਵਾਨੀ ਅਰੋੜਾ, ਅਜੇ ਸਿੰਗਲਾ, ਕਮਲਪ੍ਰਰੀਤ ਚਾਵਲਾ ਆਦਿ ਹਾਜ਼ਰ ਸਨ।

ਇਸ ਮੌਕੇ ਸਰਸਵਤੀ ਜੀਨੀਅਸ ਸਕੂਲ ਜੈਤੋ ਦੀ ਪਿੰ੍ਸੀਪਲ ਅੰਜੂ ਡੋਗਰਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਾਹਨਾਂ ਨੂੰ ਸਹੀ ਰਫ਼ਤਾਰ ਨਾਲ ਚਲਾਉਣਾ ਚਾਹੀਦਾ ਹੈ ਅਤੇ ਮੋੜਨ ਸਮੇਂ ਇੰਡੀਕੇਟਰ ਜ਼ਰੂਰ ਦੇਣੇ ਚਾਹੀਦੇ ਹਨ। ਕਿਉਂਕਿ ਜੇਕਰ ਅਸੀਂ ਇੰਡੀਕੇਟਰ ਨਹੀਂ ਦਿੰਦੇ ਤਾਂ ਅੱਗੇ-ਪਿੱਛੇ ਆ ਰਹੇ ਵਾਹਨਾਂ ਨੂੰ ਸਾਡੀ ਵਾਰੀ ਦਾ ਪਤਾ ਨਹੀਂ ਲੱਗਦਾ ਅਤੇ ਇਸ ਕਾਰਨ ਕਈ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਸਕੂਟਰ, ਐਕਟਿਵਾ, ਕਾਰ ਨਹੀਂ ਚਲਾਉਣੀ ਚਾਹੀਦੀ। ਡਰਾਈਵਿੰਗ ਕਰਦੇ ਸਮੇਂ ਫ਼ੋਨ ਦੀ ਵਰਤੋਂ ਨਾ ਕਰੋ ਅਤੇ ਜੇਕਰ ਕੋਈ ਕਰ ਰਿਹਾ ਹੋਵੇ ਤਾਂ ਉਸ ਨੂੰ ਮਨ੍ਹਾ ਕਰੋ ਅਤੇ ਸਮਝਾਓ ਕਿ ਤੁਹਾਡਾ ਪਰਿਵਾਰ ਘਰ ਵਿਚ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਸਕੂਲ, ਕਾਲਜਾਂ ਦੇ ਨਾਲ-ਨਾਲ ਹਸਪਤਾਲ ਦੇ ਗੇਟਾਂ ਬਾਹਰ ਵਾਰਨ ਨਾ ਵਜਾਓ। ਇਸ ਮੌਕੇ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਜੈਤੋ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪਵਨ ਗੋਇਲ, ਪ੍ਰਧਾਨ ਮਦਨ ਲਾਲ ਗੋਇਲ, ਮੀਤ ਪ੍ਰਧਾਨ ਰਾਕੇਸ਼ ਰੋਮਾਣਾ, ਸਕੱਤਰ ਦਿਨੇਸ਼ ਗੋਇਲ, ਸਹਾਇਕ ਸਕੱਤਰ ਅਨਿਲ ਬਾਂਸਲ, ਮੈਨੇਜਰ ਸੁਖਵਿੰਦਰਪਾਲ ਗਰਗ, ਸਹਾਇਕ ਮੈਨੇਜਰ ਮੁਕੇਸ਼ ਗੋਇਲ, ਖ਼ਜ਼ਾਨਚੀ ਸੱਤਪਾਲ ਗਰਗ, ਸਾਬਕਾ ਪ੍ਰਧਾਨ ਅਤੇ ਸਿੱਖਿਆ ਸਮਿਤੀ ਦੇ ਚੇਅਰਮੈਨ ਰਮੇਸ਼ ਵਰਮਾ, ਸਿੱਖਿਆ ਕਮੇਟੀ ਸਹਾਇਕ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਸਿੱਖਿਆ ਸਮਿਤੀ ਦੇ ਮੈਂਬਰ ਸੱਤਪਾਲ (ਸ੍ਰੀ ਰਾਮਾਇਣ ਪ੍ਰਚਾਰ ਮੰਡਲ), ਸਾਲਸੀ ਬੋਰਡ ਜਿੰਦਰਪਾਲ ਬਾਂਸਲ, ਡਾ. ਰਵਿੰਦਰ ਨਾਥ ਮਿੱਤਲ, ਮੈਂਬਰ ਸਾਹਿਲ ਮਿੱਤਲ ਅਤੇ ਮੈਂਬਰ ਪੰੰਕਜ ਸਿੰਗਲਾ ਹਾਜ਼ਰ ਸਨ।