ਚਾਨਾ, ਕੋਟਕਪੂਰਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜੇ ਵਿਚ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 263ਵਾਂ ਸਥਾਨ ਪ੍ਰਰਾਪਤ ਕਰ ਕੇ ਪੰਜਾਬ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕੀਤਾ। ਇਸ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਪ੍ਰਭਜੋਤ ਸਿੰਘ ਪਿੰ੍ਸੀਪਲ ਨੇ ਦੱਸਿਆ ਕਿ ਸਾਡੀ ਹੋਣਹਾਰ ਵਿਦਿਆਰਥਣ ਦੀ ਪ੍ਰਰਾਪਤੀ 'ਤੇ ਸਮੁੱਚੇ ਇਲਾਕੇ ਨੂੰ ਮਾਣ ਹੈ। ਇਸ ਪ੍ਰਰਾਪਤੀ ਲਈ ਸਕੂਲ ਦਾ ਸਮੂਹ ਸਟਾਫ਼ ਵਧਾਈ ਦਾ ਪਾਤਰ ਹੈ। ਇਸ ਪ੍ਰਰਾਪਤੀ ਲਈ ਸ਼ਿਵਰਾਜ ਕਪੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ, ਪ੍ਰਦੀਪ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।