ਆਵਾਰਾ ਕੁੱਤਿਆਂ ਦਾ ਆਂਤਕ

- ਸੜਕਾਂ ਕਿਨਾਰੇ ਬੈਠੇ ਕੁੱਤੇ ਰਾਹਗੀਰਾਂ ਲਈ ਬਣੇ ਮੁਸੀਬਤ

- ਗਲੀ ਮੁਹੱਲਿਆਂ 'ਚ ਬੱਚਿਆਂ ਦਾ ਬਾਹਰ ਨਿਕਲਣਾ ਹੋਇਆ ਮੁਸ਼ਕਿਲ

ਸਤੀਸ਼ ਕੁਮਾਰ, ਫਰੀਦਕੋਟ : ਫ਼ਰੀਦਕੋਟ ਸ਼ਹਿਰ ਦੇ ਲੋਕ ਆਵਾਰਾ ਕੁੱਤਿਆਂ ਦੇ ਆਂਤਕ ਤੋਂ ਪਰੇਸ਼ਾਨ ਹੋਣ ਦੇ ਬਾਵਜੂਦ ਸਬੰਧਿਤ ਵਿਭਾਗ ਚੁੱਪੀ ਧਾਰੀ ਬੈਠਾ ਹੈ। ਦੋਂ ਕੁ ਮਹੀਨੇ ਪਹਿਲਾ ਰੈਬੀਜ਼ ਦੇ ਕਾਰਨ ਇੱਕ ਅੌਰਤ ਦੀ ਹੋਈ ਮੌਤ ਉਪਰੰਤ ਸ਼ਹਿਰ 'ਚ ਝੁੰਡ ਬਣਾ ਕੇ ਦਹਿਸ਼ਤ ਪਾਉਂਦੇ ਕੁੱਤੇ ਫਰੀਦਕੋਟੀਆਂ ਲਈ ਚਿੰਤਾ ਦਾ ਕਾਰਨ ਬਣਦੇ ਜਾ ਰਹੇ ਹਨ। ਫਰੀਦਕੋਟ ਜ਼ਿਲ੍ਹੇ ਦੇ ਤਿੰਨ ਵੱਡੇ ਸ਼ਹਿਰ ਫਰੀਦਕੋਟ, ਕੋਟਕਪੂਰਾ ਤੇ ਜੈਤੋ 'ਚ ਨਗਰ ਕੌਸਲ ਦੇ ਅਧੀਨ ਆਉਂਦੇ ਹਿੱਸਿਆਂ ਵਿੱਚ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਨੂੰ ਲੈ ਕੇ ਇਕ ਪ੍ਰਪੋਜਲ ਤਿਆਰ ਕੀਤਾ ਗਿਆ ਪ੍ਰੰਤੂ ਇਸ 'ਤੇ ਅਮਲ ਨਹੀ ਹੋ ਰਿਹਾ, ਇਸੇ ਕਰਕੇ ਉਕਤ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਦਿਖਾਈ ਨਹੀ ਦੇ ਰਹੀ। ਫਰੀਦਕੋਟੀਆ ਦਾ ਕਹਿਣਾ ਹੈ ਕਿ ਡੋਗਰ ਬਸਤੀ, ਬਲਵੀਰ ਐਵੀਨਿਊ, ਠੰਡੀ ਸੜਕ, ਬਾਜੀਗਰ ਬਸਤੀ, ਨਿਊ ਕੈਂਟ ਰੋਡ, ਭਾਈ ਘਨੱਈਆਂ ਚੌਕ, ਫਿਰੋਜਪੁਰ ਰੋਡ ਸਮੇਤ ਸਹਿਰ ਦੇ ਹੋਰਨਾਂ ਹਿੱਸਿਆਂ 'ਚ ਅਵਾਰਾ ਕੁੱਤ ਬੇਖੋਫ ਘੁੰਮ ਰਹੇ ਹਨ, ਜੋ ਸਕੂਲੀ ਬੱਚਿਆਂ ਦੇ ਨਾਲ ਨਾਲ ਨਿੱਕੜੇ ਬੱਚਿਆਂ ਲਈ ਕਿਸੇ ਵੀ ਸਮੇਂ ਕੋਈ ਵੱਡੀ ਪ੍ਰਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਬੰਧਿਤ ਵਿਭਾਗ ਨੂੰ ਤੁਰੰਤ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

-------

4 ਤੋਂ 5 ਲੋਕ ਰੋਜ਼ਾਨਾ ਇਲਾਜ ਲਈ ਪਹੰੁਚ ਰਹੇ ਨੇ ਹਸਪਤਾਲ

ਫਰੀਦਕੋਟ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਚੰਦਰ ਸੇਖਰ ਕੱਕੜ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਹਰ ਦਿਨ ਕੁੱਤਿਆਂ ਵੱਲੋਂ ਕੱਟੇ ਜਾਣ ਉਪਰੰਤ ਇਲਾਜ ਲਈ ਰੋਜ਼ਾਨਾ ਚਾਰ ਤੋਂ ਪੰਜ ਲੋਕ ਆ ਰਹੇ ਹਨ, ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ 'ਚ 60 ਤੋਂ ਵੱਧ ਲੋਕ ਕੁੱਤੇ ਦੇ ਕੱਟੇ ਜਾਣ ਕਰਕੇ ਇਲਾਜ ਲਈ ਹਸਪਤਾਲ ਪਹੁੰਚੇ , ਕੱਕੜ ਦੇ ਅਨੁਸਾਰ ਹਸਪਤਾਲ 'ਚ 24 ਘੰਟੇ ਕੁੱਤੇ ਦੇ ਕੱਟੇ ਜਾਣ ਉਪਰੰਤ ਇਲਾਜ 'ਤੇ ਦਵਾਈਆਂ ਸਮੇਤ ਇਨਜੈਕਸ਼ਨ ਉਪਲੱਬਧ ਹੈ।

-------

90 ਲੋਕਾਂ ਪਿੱਛੇ ਇਕ ਹੈ ਅਵਾਰਾ ਕੁੱਤਾ

ਫਰੀਦਕੋਟ ਸ਼ਹਿਰ ਦੀ ਅਬਾਦੀ ਸਵਾ ਲੱਖ ਦੇ ਕਰੀਬ ਹੈ ਅਤੇ ਅਵਾਰਾ ਕੁੱਤਿਆਂ ਦੀ ਤਾਦਾਤ 1400 ਦੇ ਲਗਪਗ ਹੈ, ਅੌਸਤਨ 90 ਲੋਕਾਂ ਦੇ ਪਿੱਛੇ ਇੱਕ ਅਵਾਰਾ ਕੁੱਤਾ ਆ ਰਿਹਾ ਹੈ। ਫਰੀਦਕੋਟ 'ਚ ਸਭ ਤੋਂ ਜ਼ਿਆਦਾ ਅਵਾਰਾ ਕੁੱਤਿਆਂ ਦਾ ਆਂਤਕ ਨਿਊ ਕੈਂਟ ਰੋਡ, ਸਰਕੂਲਰ ਰੋਡ ਅਤੇ ਛਾਵਨੀ ਦੇ ਆਸ ਪਾਸ ਦਿਖਾਈ ਦੇ ਰਿਹਾ ਹੈ, ਇਸ ਏਰੀਏ 'ਚ ਮੀਟ, ਅੰਡੇ ਅਤੇ ਮੱਛਲੀ ਦੀਆਂ ਦੁਕਾਨਾਂ ਵੱਲੋਂ ਬਾਹਰ ਸੁੱਟੇ ਜਾਂਦੇ ਸਾਮਾਨ ਨੂੰ ਖਾਣ ਲਈ ਮਾਸ ਕੁੱਤਿਆਂ ਨੂੰ ਮਿਲ ਰਿਹਾ ਹੈ, ਦੂਜੇ ਪਾਸੇ ਅਵਾਰਾਂ ਕੁੱਤਿਆਂ ਦੇ ਰਹਿਣ ਲਈ ਜੰਗਲ ਵੀ ਉਪਲੱਬਧ ਹੈ, ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਸੰਖਿਆ ਹਜ਼ਾਰਾਂ 'ਚ ਦੱਸੀ ਜਾ ਰਹੀ ਹੈ।

-----------

ਬਾਕਸ

ਕੀ ਕਹਿੰਦੇ ਨੇ ਈਓ

ਨਗਰ ਕੌਸਲ ਦੇ ਕਾਰਜਕਾਰੀ ਈਓ ਵਿਕਾਸ ਧਵਨ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਵਿਭਾਗ ਦੁਆਰਾ ਇਕ ਪ੍ਰਪੋਜਲ ਤਿਆਰ ਕੀਤਾ ਗਿਆ ਹੈ, ਜਿਸ 'ਚ ਫਰੀਦਕੋਟ, ਜੈਤੋਂ ਅਤੇ ਕੋਟਕਪੂਰਾ ਸਾਮਿਲ ਹੈ, ਜਿਸ ਵਿੱਚ ਫਰੀਦਕੋਟ ਕੌਸਲ ਵੱਲੋਂ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ ਜਦਕਿ ਜੈਤੋ ਤੇ ਕੋਟਕਪੂਰਾ ਕੌਸਲ ਵੱਲੋਂ ਅਜੇ ਤਕ ਪ੍ਰਸਤਾਵ ਨਹੀ ਪਾਸ ਕਰ ਕੇ ਦਿੱਤਾ ਗਿਆ, ਇਸੇ ਕਰਕੇ ਕੁੱਤਿਆਂ ਦੇ ਕੀਤੇ ਜਾਣ ਵਾਲੇ ਆਪਰੇਸ਼ਨ ਤਹਿਤ ਟੇਡਿੰਗ ਪ੍ਰਕਿਰਿਆ 'ਚ ਦੇਰੀ ਹੋ ਰਹੀ ਹੈ।

==---==

ਸਾਵਧਾਨੀ ਹੱਟੀ ਦੁਰਘਟਨਾ ਘਟੀ, ਰੱਖੋਂ ਸਾਵਧਾਨੀ :

- ਕੁੱਤੇ ਨੂੰ ਹੱਥ ਲਾਉਣ ਤੋਂ ਬਾਅਦ ਹੱਥ ਧੋਵੋ।

- ਅਵਾਰਾ ਕੁੱਤੇ ਤੋਂ ਹਮੇਸ਼ਾ ਦੂਰ ਰਹੋ।

- ਖਾਣ ਲਈ ਕੁੱਤੇ ਨੂੰ ਕੁੱਝ ਦੇਣ ਤੋਂ ਬਾਅਦ ਤਰੁੰਤ ਹੱਥ ਸਾਫ ਕਰੋ।

- ਕੁੱਤੇ ਦੇ ਮੂੰਹ 'ਚ ਚੀਜ਼ ਪਾਉਣ ਤੋਂ ਹਮੇਸ਼ਾ ਪ੍ਰਹੇਜ ਕਰੋ।

- ਹੱਡਾਰੋੜੀ ਦੇ ਕੁੱਤਿਆਂ ਕੋਲ ਜਾਣਬੁੱਝ ਕੇ ਵੀ ਨਾ ਜਾਓ।

- ਸੜਕਾਂ ਕਿਨਾਰੇ ਬੈਠੇ ਕੁੱਤਿਆਂ ਤੋਂ ਹਮੇਸ਼ਾ ਪਾਸੇ ਰਹੋ।

----

ਕੁੱਤਾ ਕੱਟੇ ਦਾਂ ਇੰਨ੍ਹਾਂ ਗੱਲਾਂ ਦਾ ਰੱਖੋ ਧਿਆਨ :

- ਸਰੀਰ ਦੇ ਜਿਸ ਹਿੱਸੇ 'ਤੇ ਕੁੱਤੇ ਨੇ ਮੂੰਹ ਮਾਰਿਆ ਹੈ, ਉਸ ਹਿੱਸੇ ਨੂੰ ਸਾਬਣ ਨਾਲ ਧੋਵੋ।

- 24 ਘੰਟੇ ਦੇ ਅੰਦਰ ਅੰਦਰ ਐਂਟੀ ਰੈਬੀਜ਼ ਦਾ ਇੰਜੈਕਸ਼ਨ ਲਗਵਾ ਲਓ।

- ਡਾਕਟਰੀ ਇਲਾਜ 'ਚ ਕਤਾਹੀ ਨਾ ਵਰਤੋ।

- ਜਖਮਾਂ 'ਤੇ ਪਾਣੀ ਲਾਉਣ ਤੋਂ ਪ੍ਰਹੇਜ ਕਰੋ।

- ਸਮੇਂ ਸਿਰ ਇੰਜੈਕਸ਼ਨ ਤੇ ਦਵਾਈ ਉਪਰੰਤ ਚੈਕਅੱਪ ਕਰਵਾਉਂਦੇ ਰਹੋ।

- ਸਰੀਰ ਦੇ ਹਰ ਹਿੱਸੇ ਦਾ ਚੈਕਅੱਪ ਅਤਿ ਜ਼ਰੂਰੀ।

----

ਰੈਬੀਜ਼ ਦੇ ਲੱਛਣ :

- ਪਿਆਸ ਲੱਗਣ ਦੇ ਬਾਵਜੂਦ ਪਾਣੀ ਤੋਂ ਦੂਰ ਰਹਿਣਾ

- ਮਿੰਟ ਮਿੰਟ 'ਤੇ ਗੁੱਸਾ ਆਉਣਾ

- ਰੈਬੀਜ਼ ਦਾ ਵਾਇਰਸ ਹੋਣ 'ਤੇ ਤੇਜ ਬੁਖਾਰ ਹੁੰਦਾ ਹੈ

- ਸਰੀਰ 'ਚ ਇੰਨਫੈਕਸ ਉਪਰੰਤ ਦਰਦ ਹੋਣ ਲੱਗਦੀ ਹੈ।

14ਐਫਡੀਕੇ118: ਡੋਗਰ ਬਸਤੀ 'ਚ ਕਾਰ 'ਤੇ ਬੈਠਾ ਅਵਾਰਾ ਕੁੱਤਾ।

14ਐਫਡੀਕੇ118ਏ:- ਸਰਕੂਲਰ ਰੋਡ 'ਤੇ ਸੜਕ ਕਿਨਾਰੇ ਬੈਠੇ ਕੁੱਤੇ।