- ਅਜੋਕੇ ਸਮੇਂ ਵਿਚ ਲੜਕੀਆਂ ਨੂੰ ਆਤਮ-ਨਿਰਭਰ ਹੋਣਾ ਜ਼ਰੂਰੀ : ਐੱਸਡੀਐੱਮ

ਅਸ਼ੋਕ ਧੀਰ, ਜੈਤੋ : ਜੈਤੋ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਭਾਈ ਭਗਤੂ (ਭਗਤੂਆਣਾ) ਗਰਲਜ਼ ਕਾਲਜ ਵਿਖੇ ਪਿ੍ਰੰਸੀਪਲ ਡਾ. ਵੀਨਾ ਗਰਗ ਦੀ ਅਗਵਾਈ ਹੇਠ ਇਕ ਸਾਦਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਵਜੋਂ ਜੈਤੋ ਉਪ ਮੰਡਲ ਮੈਜਿਸਟਰੇਟ ਮੈਡਮ ਐੱਸਡੀਐੱਮ ਡਾ. ਮਨਦੀਪ ਕੌਰ ਪਹੁੰਚੇ ਇਸ ਸਮਾਗਮ ਦੀ ਸ਼ੂਰੁਆਤ ਪਿ੍ਰੰਸੀਪਲ ਡਾ. ਵੀਨਾ ਗਰਗ ਨੇ ਕੀਤੀ ਤੇ ਕਿਹਾ ਕਿ ਸਾਡੀ ਵਿੱਦਿਅਕ ਸੰਸਥਾ ਵੱਲੋਂ ਸਰਕਾਰੀ ਮਨਜੂਰਸ਼ੁਦਾ ਸਰਟੀਫਿਕੇਟ ਦੇ ਕੇ ਲੜਕੀਆਂ ਨੂੰ ਸਿਲਾਈ ਤੇ ਕਢਾਈ ਦੇ ਕੋਰਸ ਕਰਵਾਏ ਜਾਂਦੇ ਹਨ ਤੇ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਇਸ ਮੌਕੇ ਐੱਸਡੀਐੱਮ ਮੈਡਮ ਮਨਦੀਪ ਕੌਰ ਅਤੇ ਕਾਲਜ ਦੀ ਪਿ੍ਰੰਸੀਪਲ ਡਾ. ਵੀਨਾ ਗਰਗ ਵੱਲੋਂ ਲੜਕੀਆਂ ਨੂੰ 25 ਸਿਲਾਈ ਮਸ਼ੀਨਾ ਵੰਡੀਆਂ ਗਈਆਂ ਐੱਸਡੀਐੱਮ ਮਨਦੀਪ ਕੌਰ ਨੇ ਲੜਕੀਆਂ ਨੂੰ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜੋਕੇ ਸਮੇਂ ਵਿਚ ਅੌਰਤਾਂ ਨੂੰ ਆਤਮ ਨਿਰਭਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਿਲਾਈ, ਕਢਾਈ ਤੇ ਬਿਊਟੀ ਪਾਰਲਰ ਤੇ ਅੌਰਤਾਂ ਲਈ ਅਨੇਕਾਂ ਸਕੀਮਾਂ ਚੱਲ ਰਹੀਆਂ ਹਨ ਜੋ ਮਨਜੂਰ ਸ਼ੂਦਾ ਸੈਂਟਰਾਂ ਤੋਂ ਕੋਰਸ ਕਰਕੇ ਸਰਟੀਫੀਕੇਟ ਲੈਣ ਉਪਰੰਤ ਕੰਮ ਕਰਨ ਲਈ ਸਰਕਾਰੀ ਬੈਂਕਾਂ ਤੋਂ ਕਰਜ਼ ਲੈਣ ਦੀ ਵਿਵਸਥਾ ਹੈ ਇਸ ਮੌਕੇ ਪਹੁੰਚੇ ਵਿਸ਼ੇਸ਼ ਤੌਰ 'ਤੇ ਤਹਿਸੀਲਦਾਰ ਜੈਤੋ ਮੈਡਮ ਲਵਪ੍ਰਰੀਤ ਕੌਰ, ਨਾਇਬ ਤਹਿਸੀਲਦਾਰ ਹੀਰਾ ਵੰਤੀ, ਕੋਟਕਪੂਰਾ ਤੋਂ ਸਹਾਇਕ ਪੁਲਿਸ ਇੰਸਪੈਕਟਰ ਮੈਡਮ ਬਲਜਿੰਦਰ ਕੌਰ , ਸਰਬਜੀਤ ਕੌਰ ਅਤੇ ਸਾਬਕਾ ਤਹਿਸੀਲਦਾਰ ਅੰਮਿ੍ਤ ਲਾਲ ਅਰੋੜਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

19ਐਫ਼ਡੀਕੇ105:-ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਦੇ ਹੋਏ ਪਿ੍ਰੰ. ਵੀਨਾ ਗਰਗ ਤੇ ਹੋਰ।