ਪੱਤਰ ਪ੍ਰਰੇਰਕ, ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਝੋਨਾ ਲਗਾ ਕੇ ਗੰਦੇ ਪਾਣੀ ਦਾ ਵਿਰੋਧ ਕੀਤਾ ਫਿਰ ਸੰਕੇਤਕ ਧਰਨਾ ਦੇ ਪ੍ਰਸ਼ਾਸਨ ਨੂੰ ਅਮਲੀਮੈਂਟਮ ਦਿੱਤਾ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸ਼ਹਿਰ ਕੋਟਕਪੂਰਾ ਦੀ ਸੀਵਰੇਜ ਪ੍ਰਣਾਲੀ ਨੂੰ ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਠੀਕ ਕਰਨ ਦੀ ਮੰਗ ਕੀਤੀ ਹੈ। ਉਹਨਾ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ਼ ਪ੍ਰਣਾਲੀ ਦਾ ਬਹੁਤ ਬੁਰਾ ਹਾਲ ਹੈ। ਸ਼ਹਿਰ ਦੇ ਜਲਾਲੇਆਣਾ ਰੋੜ , ਜੈਤੋਂ ਚੁੰਗੀ , ਫੇਰੂਮਾਨ ਚੌਂਕ, ਬੀੜ ਰੋੜ, ਰਿਸ਼ੀ ਨਗਰ, ਗਾਂਧੀ ਬਸਤੀ, ਹੀਰਾ ਸਿੰਘ ਨਗਰ, ਪ੍ਰਤਾਪ ਨਗਰ, ਗੀਤਾ ਭਵਨ , ਸਾਈ ਮੰਦਰ ਰੋਡ ਆਦਿ ਖੇਤਰ ਵਿੱਚ ਸੀਵਰੇਜ ਬਲੋਕ ਹੋਣ ਕਰਕੇ ਪਾਣੀ ਸੜਕਾਂ ਤੇ ਆ ਚੁਕਾ ਹੈ। ਜਿਸ ਕਾਰਨ ਬਿਨਾ ਬਾਰਸ਼ ਵੀ ਸ਼ਹਿਰ ਕੋਟਕਪੂਰਾ ਪਾਣੀ ਨਾਲ ਭਰਿਆ ਰਹਿੰਦਾ ਹੈ। ਹੇਰਾਨੀ ਦੀ ਗ਼ਲ ਇਹ ਹੈ ਕਿ ਹਾਲੇ ਬਰਸਾਤਾਂ ਦਾ ਸੀਜਨ ਸ਼ੁਰੂ ਹੋਣ ਵਾਲਾ ਫੇਰ ਇੰਨਾ ਦਿਨਾਂ ਵਿੱਚ ਇਸ ਸ਼ਹਿਰ ਦਾ ਕੀ ਹਾਲ ਹੋਵੇਗਾ।