ਪੱਤਰ ਪੇ੍ਰਰਕ, ਕੋਟਕਪੂਰਾ : ਸਥਾਨਕ ਜੈਤੋ ਸੜਕ 'ਤੇ ਸਥਿਤ ਅਰੋੜਵੰਸ਼ ਧਰਮਸ਼ਾਲਾ ਵਿਖੇ ਏਅਰ ਕੰਡੀਸ਼ਨਰ (ਏਸੀ) ਲਵਾਉਣ ਦੀ ਸੇਵਾ ਦੇ ਮੱਦੇਨਜ਼ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਡੇਢ ਲੱਖ ਰੁਪਏ ਦਾ ਚੈੱਕ ਟਰੱਸਟ ਦੇ ਪ੍ਰਧਾਨ ਗੋਪਾਲ ਸਿੰਘ ਮਦਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੌਂਪਦਿਆਂ ਆਖਿਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਗ੍ਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਧਾਨ ਗੋਪਾਲ ਸਿੰਘ ਮਦਾਨ ਸਮੇਤ ਟਹਿਲ ਸਿੰਘ ਕਾਲੜਾ, ਜਗਦੀਸ਼ ਛਾਬੜਾ, ਜੈਮਲ ਸਿੰਘ ਮੱਕੜ, ਮਨਜੀਤ ਸਿੰਘ ਘੁਲਿਆਣੀ, ਕਿਰਪਾਲ ਸਿੰਘ ਮੱਕੜ, ਡਾ ਵਿਜੈ ਨਰੂਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਭੁਪਿੰਦਰ ਸਿੰਘ ਪਾਲੀ, ਗੁਲਸ਼ਨ ਕੁਮਾਰ ਛਾਬੜਾ, ਮੋਹਰ ਸਿੰਘ ਮੱਕੜ, ਜੋਗਿੰਦਰ ਸਿੰਘ ਜੋਗਾ ਆਦਿ ਨੇ ਸੰਧਵਾਂ ਦੇ ਧਿਆਨ ਵਿਚ ਲਿਆਂਦਾ ਕਿ ਧਰਮਸ਼ਾਲਾ ਦਾ ਹਾਲ ਵੱਡਾ ਹੋਣ ਕਰ ਕੇ ਇਸ ਵਿਚ 6 ਵੱਡੇ ਦੋ-ਦੋ ਟਨ ਵਾਲੇ ਏਅਰ ਕੰਡੀਸ਼ਨਰ ਲੱਗਣ ਕਾਰਨ ਡੇਢ ਲੱਖ ਰੁਪਏ ਦੀ ਰਕਮ ਥੋੜੀ ਹੈ। ਸੰਧਵਾਂ ਨੇ ਸਾਢੇ 3 ਲੱਖ ਰੁਪਏ ਹੋਰ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਆਖਿਆ ਕਿ ਸਮਾਜ ਸੇਵਾ ਦੇ ਕਾਰਜਾਂ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ। ਇਸ ਮੌਕੇ ਮਨਪ੍ਰਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਜਗਤਾਰ ਸਿੰਘ ਜੱਗਾ, ਸੁਖਵੰਤ ਸਿੰਘ ਪੱਕਾ, ਗੁਰਮੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਜਲਾਲੇਆਣਾ, ਗੁਰਮੀਤ ਸਿੰਘ ਮੀਤਾ ਆਦਿ ਸਮੇਤ ਹੋਰ ਵੀ ਅਨੇਕਾਂ ਉੱਘੀਆਂ ਸ਼ਖ਼ਸੀਅਤਾਂ ਤੇ ਪਤਵੰਤੇ ਹਾਜ਼ਰ ਸਨ।