- ਸਮਾਗਮ 'ਚ ਤਹਿਸੀਲਦਾਰ, ਡੀਈਓ ਸਮੇਤ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਦੀ ਸ਼ਮੂਲੀਅਤ

ਪੱਤਰ ਪ੍ਰਰੇਰਕ, ਕੋਟਕਪੂਰਾ : ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸਤਿਕਾਰਤ ਪਿਤਾ ਭਾਈ ਕਿਸ਼ਨ ਸਿੰਘ ਜੀ ਦੇ ਨਾਮ 'ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ 'ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ' ਵੱਲੋਂ ਸੇਵਾਮੁਕਤ ਅਧਿਆਪਕ ਸੋਹਣ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨਗੀ ਮੰਡਲ 'ਚ ਬਿਰਾਜਮਾਨ ਰਜਿੰਦਰ ਸਿੰਘ ਸਰਾਂ ਨਾਇਬ ਤਹਿਸੀਲਦਾਰ, ਕਮਲਜੀਤ ਸਿੰਘ ਤਾਹੀਮ ਜਿਲਾ ਸਿੱਖਿਆ ਅਫਸਰ (ਸੈਕੰ.), ਪ੍ਰਦੀਪ ਕੁਮਾਰ ਦਿਉੜਾ ਉਪ ਜਿਲ੍ਹਾ ਸਿੱਖਿਆ ਅਫਸਰ, ਪਿ੍ਰੰਸੀਪਲ ਮੈਡਮ ਕਾਂਤਾ ਨਾਰੰਗ, ਐਡਵੋਕੇਟ ਬੀਰਇੰਦਰ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ, ਪੋ੍. ਐੱਚ.ਐੱਸ. ਪਦਮ, ਮਨਦੀਪ ਸਿੰਘ ਮਿੰਟੂ ਗਿੱਲ, ਮਾ. ਸੋਮਨਾਥ ਅਰੋੜਾ, ਮਾ. ਚਮਕੌਰ ਸਿੰਘ ਆਦਿਕ ਬੁਲਾਰਿਆਂ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਆਖਿਆ ਕਿ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ, ਪੇ੍ਸ਼ਾਨੀਆਂ, ਚੁਣੌਤੀਆਂ ਅਤੇ ਗੁਰਬਤ ਵਾਲਾ ਜੀਵਨ ਜਿਉਣ ਦੇ ਬਾਵਜੂਦ ਡਾ. ਏ.ਪੀ.ਜੇ. ਅਬਦੁੱਲ ਕਲਾਮ ਵਰਗੀਆਂ ਦਰਜਨਾ ਅਜਿਹੀਆਂ ਮਾਨਮੱਤੀਆਂ ਸ਼ਖਸ਼ੀਅਤਾਂ ਦਾ ਜਿਕਰ ਕੀਤਾ ਜਾ ਸਕਦਾ ਹੈ, ਜਿੰਨਾਂ ਨੇ ਸਫ਼ਲਤਾਂ ਦੀਆਂ ਬੁਲੰਦੀਆਂ ਨੂੰ ਛੋਹਣ ਦੇ ਨਾਲ-ਨਾਲ ਆਪਣਾ ਤੇ ਦੇਸ਼ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਤਕ ਪ੍ਰਸਿੱਧ ਕੀਤਾ। ਉਕਤ ਬੁਲਾਰਿਆਂ ਨੇ ਬੱਚਿਆਂ ਨੂੰ ਅੰਧ-ਵਿਸ਼ਵਾਸ਼, ਵਹਿਮ-ਭਰਮ ਅਤੇ ਕਰਮ ਕਾਂਡਾਂ ਸਮੇਤ ਸਮੂਹ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਜਾਗਰੂਕ ਕਰਦਿਆਂ ਆਖਿਆ ਕਿ ਅੱਜ ਨੈਤਿਕਤਾ ਦੀ ਕਮੀ ਕਰਕੇ ਨੌਜਵਾਨ ਤੇ ਬੱਚੇ ਗੁਮਰਾਹ ਹੋ ਰਹੇ ਹਨ, ਵਾਤਾਵਰਣ ਪਲੀਤ ਹੋ ਰਿਹਾ ਹੈ। ਉਨ੍ਹਾਂ ਛੇਵੀਂ ਤੋਂ ਬਾਰਵੀਂ ਤਕ ਦੇ ਪਹਿਲਾ, ਦੂਜਾ ਤੇ ਤੀਜਾ ਸਥਾਨ ਲੈਣ ਵਾਲੇ 21 ਬੱਚਿਆਂ ਸਮੇਤ ਸੁਸਾਇਟੀ ਵੱਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਤੇ ਉਸਾਰੂ ਕਵਿਤਾਵਾਂ ਪੇਸ਼ ਕਰਨ ਵਾਲੇ ਮਿਲਾ ਕੇ ਕੁੱਲ 36 ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸੁਸਾਇਟੀ ਦੇ ਆਗੂਆਂ ਪਿ੍ਰੰਸੀਪਲ ਦਰਸ਼ਨ ਸਿੰਘ ਅਤੇ ਸ਼ਾਮ ਲਾਲ ਚਾਵਲਾ ਨੇ ਦੱਸਿਆ ਕਿ ਸਮੂਹ ਸਟਾਫ ਅਤੇ ਮੁੱਖ ਮਹਿਮਾਨ ਸੋਹਣ ਸਿੰਘ ਦੇ ਬੇਟੇ ਮਨਦੀਪ ਸਿੰਘ ਨੂੰ ਵੀ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ।

27ਐਫਡੀਕੇ107:-ਸਨਮਾਨ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਆਗੂ।