ਪੱਤਰ ਪ੍ਰਰੇਰਕ, ਕੋਟਕਪੂਰਾ : ਕੋਟਕਪੂਰਾ ਸ਼ਹਿਰ ਦੇ ਵਾਰਡ ਨੰਬਰ 15 ਨਜ਼ਦੀਕ ਰਿਸ਼ੀ ਸਕੂਲ ਜੈਤੋਂ ਰੋਡ ਵਿਖੇ ਪੈਂਦੇ ਸ਼੍ਰੀ ਰਾਮ ਕਲੋਨੀ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਾਹੁਲ ਸਿੱਧੂ ਨੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮਂੇ ਉਨਾ ਹਾਜਰੀਨ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈਂ ਵਾਲੀ ਕਾਂਗਰਸ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਦੱਸਿਆ ਲੰਘੀਆਂ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਵਾਲੀ ਸਰਕਾਰ ਵੱਲੋ ਕੋਟਕਪੂਰਾ ਵਿਚ ਸ਼ੁਰੂ ਕਰਵਾਏ ਸੀਵਰੇਜ ਪਾਉਣ ਦੇ ਕੰਮ ਵਿਚ 10 ਫ਼ੀਸਦੀ ਵੀ ਨਹੀ ਹੋਇਆ ਸੀ ਜਦਕਿ ਹੁਣ ਸ਼ਹਿਰ ਵਿਚ ਤਕਰੀਬਨ ਸਾਰੇ ਵਾਰਡਾਂ ਵਿਚ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾ ਦੱਸਿਆ ਕਿ ਜਲਦ ਹੀ ਕੋਟਕਪੂਰਾ ਵਿਚ ਸੀਵਰੇਜ ਪਾਉਣ ਦਾ ਕੰਮ ਪੂਰਾ ਹੋਣ ਦੀ ਉਮੀਦ ਹੈ। ਇਸ ਸਮੇਂ ਮੁਹੱਲਾ ਵਾਸੀਆਂ ਨੇ ਉਨਾ ਵੱਲੋ ਉਕਤ ਕਾਰਜ ਦੇ ਸ਼ੁਰੂ ਕਰਵਉਣ ਤੇ ਧੰਨਵਾਦ ਵੀ ਕੀਤਾ। ਇਸ ਸਮੇਂ ਭਾਈ ਰਸਬੀਰ ਸਿੰਘ ਸਿੱਧੂ, ਗੁਰਸ਼ਵਿੰਦਰ ਸਿੰਘ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਜਗਦੇਵ ਸਿੰਘ, ਦਪਿੰਦਰ ਸਿੰਘ, ਗੁਰਦੇਵ ਸਿੰਘ, ਰਾਜ ਕੁਮਾਰ, ਮਨਪ੍ਰਰੀਤ ਸਿੰਘ, ਬਲਕਰਨ ਸਿੰਘ, ਬਲਵਿੰਦਰ ਸਿੰਘ, ਜੀਤੂ ਬਰਾੜ, ਜਸਵਿੰਦਰ ਸਿੰਘ ਗੋਲਾ ਆਦਿ ਹਾਜਰ ਸਨ।

15ਐਫ਼ਡੀਕੇ106:-ਕੋਟਕਪੂਰਾ ਦੇ ਜੈਤੋਂ ਰੋਡ ਵਿਖੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਰਾਹੁਲ ਸਿੱਧੂ ਨਾਲ ਕੌਂਸਲਰ ਦੇਸਾ ਸਿੰਘ ਤੇ ਹੋਰ।