ਪੱਤਰ ਪੇ੍ਰਰਕ, ਕੋਟਕਪੂਰਾ : ਸਥਾਨਕ ਥਾਣਾ ਸਦਰ ਵਿਖੇ ਥਾਣਾ ਮੁਖੀ ਵਜੋਂ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਉਨਾਂ੍ਹ ਕਿਹਾ ਕਿ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ 'ਚ ਕਿਸੇ ਵੀ ਤਰਾਂ ਦੇ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ੍ਹ ਕਿਹਾ ਕਿ ਇਲਾਕੇ 'ਚ ਸ਼ਾਂਤੀ ਬਣਾਈ ਰੱਖਣ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਐਸ.ਆਈ ਨਵਦੀਪ ਸਿੰਘ ਤੇ ਰਣਜੀਤ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਸਮੇਤ ਹੋਰ ਵੀ ਪੁਲਿਸ ਕਰਮਚਾਰੀ ਹਾਜ਼ਰ ਸਨ। ਉਨਾਂ੍ਹ ਦੀ ਬਤੌਰ ਐਸ.ਐਚ.ਓ ਨਿਯੁਕਤੀ ਹੋਣ 'ਤੇ ਰੁਪਿੰਦਰ ਸਿੰਘ ਮਾਨ, ਗੁਰਪ੍ਰਰੀਤ ਮਾਨ ਮੌੜ, ਗੁਰਮੀਤ ਵੜਿੰਗ, ਵਰਿੰਦਰਜੀਤ ਮਾਨ, ਰਿਪੁਦਮਨ ਸਿੰਘ ਮਾਨ ਨੇ ਵਧਾਈ ਦਿੱਤੀ ਹੈ।