ਪੱਤਰ ਪੇ੍ਰਰਕ, ਬਰਗਾੜੀ : ਨਿਯਮ ਸਾਡੀ ਜ਼ਿੰਦਗੀ 'ਚ ਬਹੁਤ ਅਰਥ ਰੱਖਦੇ ਹਨ। ਬਿਨ੍ਹਾਂ ਨਿਯਮਾਂ ਤੋਂ ਸਾਡੀ ਜ਼ਿੰਦਗੀ ਬਿਨਾਂ ਲਗਾਮ ਦੇ ਭੱਜ ਰਹੇ ਘੋੜੇ ਦੀ ਤਰ੍ਹਾਂ ਹੋ ਜਾਂਦੀ ਹੈ। ਇਹ ਸ਼ਬਦ ਹੰਸ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਕਰਵਾਏ ਗਏ ਟ੍ੈਫਿਕ ਨਿਯਮਾਂ 'ਤੇ ਸੈਮੀਨਾਰ ਦੌਰਾਨ ਸਕੂਲ ਪਿ੍ੰਸੀਪਲ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਸੈਮੀਨਾਰ 'ਚ ਸੁਖਦੇਵ ਸਿੰਘ ਦੀ ਅਗਵਾਈ 'ਚ ਟ੍ੈਫਿਕ ਪੁਲਿਸ ਇੰਚਾਰਜ ਬਲਕਰਨ ਸਿੰਘ ਨੇ ਵਿਦਿਆਰਥੀਆਂ ਨੂੰ ਟ੍ੈਫਿਕ ਨਿਯਮਾਂ ਬਾਰੇ ਬੜੇ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਧੁਨਿਕ ਸਮਾਜ 'ਚ ਵਾਹਨ ਸਾਡੀ ਬੁਨਿਆਦੀ ਸਹੂਲਤ ਅਤੇ ਲੋੜ ਬਣ ਗਏ ਹਨ। ਇਸ ਲਈ ਸਾਨੂੰ ਟ੍ੈਫਿਕ ਨਿਯਮਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਪਰ ਅਫ਼ਸੋਸ ਅਸੀਂ ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਦੇ ਆਦੀ ਨਹੀਂ ਹਾਂ,ਜਿਸ ਕਾਰਨ ਦੁਰਘਟਨਾ ਗ੍ਸਤ ਹੋ ਜਾਂਦੇ ਹਾਂ। ਉਨ੍ਹਾਂ ਨੇ ਟ੍ੈਫਿਕ ਨਿਯਮ ਸਮਝਾਉਂਦੇ ਹੋਏ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਬੈਲਟ ਲਗਾਉਣੀ ਕਿੰਨੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੜਕੀ ਦੁਰਘਟਨਾਵਾਂ ਜ਼ਿਆਦਾਤਰ ਨਸ਼ਾ ਕਰਕੇ ਵਾਹਨ ਚਲਾਉਣ ਕਰਕੇ ਹੀ ਹੁੰਦੀਆਂ ਹਨ। ਇਸ ਮੌਕੇ ਏ.ਐਸ.ਆਈ ਭੁਪਿੰਦਰ ਸਿੰਘ ਬਾਜਾਖਾਨਾ ਨੇ ਵੀ ਸ਼ਿਰਕਤ ਕੀਤੀ। ਇਸ ਸੈਮੀਨਾਰ 'ਚ ਚੇਅਰਮੈਨ ਦਰਸ਼ਨਪਾਲ ਸ਼ਰਮਾ, ਮੈਡਮ ਸਿਮਰਜੀਤ ਕੌਰ, ਮੈਡਮ ਸਮਰਿਤੀ ਸ਼ਰਮਾ ਆਦਿ ਹਾਜ਼ਰ ਸਨ।