ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਦੀ ਯੋਗ ਅਗਵਾਈ ਹੇਠ ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹੇ ਦੇ ਟੈ੍ਿਫ਼ਕ ਨੂੰ ਕੰਟਰੋਲ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਲਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਪਿੁਲਸ ਵਿਭਾਗ ਦੇ ਰਿਟਾਇਰਡ ਡੀਐੱਸਪੀ ਹਰਜਿੰਦਰ ਸਿੰਘ ਤੇ ਡੀਐੱਸਪੀ ਅਵਤਾਰ ਚੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਿਟਾਇਰਡ ਡੀ.ਐਸ.ਪੀ ਹਰਜਿੰਦਰ ਸਿੰਘ ਅਤੇ ਡੀ.ਐਸ.ਪੀ ਅਵਤਾਰ ਚੰਦ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਵਹੀਕਲਜ਼ ਕਾਰਨ ਆਵਾਜਾਈ ਨੂੰ ਕੰਟਰੋਲ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਲਈ ਸਭ ਤੋਂ ਪਹਿਲਾਂ ਸਾਡਾ ਵਾਹਨ ਚਾਲਕਾਂ ਪ੍ਰਤੀ ਵਤੀਰਾ ਨਰਮੀ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਦੌਰਾਨ ਟੈ੍ਿਫ਼ਕ ਕੰਟਰੋਲ ਕਰਨ ਵਾਲੇ ਕਰਮਚਾਰੀਆਂ ਦੀ ਡਿਊਟੀ ਹੋਰ ਵੀ ਗੰਭੀਰ ਹੋ ਜਾਂਦੀ ਹੈ, ਕਿਉਂ ਜੋ ਛੋਟੀ ਜਿਹੀ ਲਾਪਰਵਾਹੀ ਦੁਰਘਟਨਾ ਦਾ ਕਾਰਨ ਬਣ ਜਾਂਦੀ ਹੈ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਹਰੇਕ ਚਾਲਕ ਜਲਦਬਾਜ਼ੀ ਕਰਦਾ ਹੈ ਜੋ ਕਿ ਹਮੇਸ਼ਾ ਨੁਕਸਾਨ ਦਾ ਕਾਰਣ ਬਣਦੀ ਹੈ। ਇਸ ਲਈ ਸ਼ਹਿਣਸ਼ੀਲਤਾ ਤੋਂ ਕੰਮ ਲੈਂਦਿਆਂ ਸਾਡਾ ਧਿਆਨ ਆਵਾਜਾਈ ਨੂੰ ਸੌਖੇ ਤਰੀਕੇ ਨਾਲ ਕੰਟਰੋਲ ਕਰਨ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਸ ਮੌਕੇ ਟ੍ਰੈਿਫ਼ਕ ਜ਼ਿਲ੍ਹਾ ਇੰਚਾਰਜ ਅੰਮਿ੍ਤਪਾਲ ਸਿੰਘ, ਏ.ਐਸ.ਆਈ ਜਗਰੂਪ ਸਿੰਘ, ਏ.ਐਸ.ਆਈ ਸ਼ਰਨਜੀਤ ਸਿੰਘ ਜੈਤੋ ਤੋਂ ਇਲਾਵਾ ਫ਼ਰੀਦਕੋਟ, ਕੋਟਕਪੂਰਾ ਅਤੇ ਸਾਦਿਕ ਆਦਿ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

19ਐਫਡੀਕੇ107:-ਜਾਣਕਾਰੀ ਪ੍ਰਰਾਪਤ ਕਰਦੇ ਹਨ ਟ੍ਰੈਫਿਕ ਪੁਲਿਸ ਮੁਲਾਜ਼ਮ।