ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ 'ਚ ਆਧਸ ਸੰਸਥਾ ਵਲੋਂ 'ਸਿੱਖਿਆ ਤੇ ਸੁਪਨੇ' ਵਿਸ਼ੇ 'ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਲਗਪਗ 6‘‘ਵਿਦਿਆਰਥੀ/ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਸਮੇਤ ਸ਼ਮੂਲੀਅਤ ਕੀਤੀ। ਉਕਤ ਸੈਮੀਨਾਰ ਦੌਰਾਨ ਪਹਿਲੇ ਅੱਧ 'ਚ ਵਿਦਿਆਰਥੀਆਂ ਨੇ ਆਪਣੀਆਂ ਜੀਵਨ ਤੇ ਸਿੱਖਿਆ ਵਿਚਲੀਆਂ ਮੁਸ਼ਕਿਲਾਂ, ਸਮੱਸਿਆਵਾਂ, ਅੌਕੜਾਂ ਅਤੇ ਸੰਘਰਸ਼ਾਂ ਬਾਰੇ ਆਪੋ ਆਪਣੇ ਅਨੁਭਵ ਸਾਂਝੇ ਕੀਤੇ। ਦੂਜੇ ਅੱਧ 'ਚ ਇਤਿਹਾਸ ਮਿਥਿਹਾਸ ਅਤੇ ਦਰਸ਼ਨ 'ਚੋਂ ਵਿਸ਼ੇਸ਼ ਹਵਾਲੇ ਦੇ ਕੇ ਪ੍ਰਭਾਵ ਪੂਰਨ ਵਿਆਖਿਆਨ ਕੀਤਾ। ਉਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ 'ਆਧਸ' ਵਲੋਂ ਵਿਸ਼ੇਸ਼ ਭਰੋਸਾ ਦੇ ਕੇ ਅੱਗੇ ਤੋਂ ਹਰ ਮੁਸ਼ਕਿਲ ਦਾ ਬੁਲੰਦੀ ਨਾਲ ਟਾਕਰਾ ਕਰਨ ਦਾ ਸੁਨੇਹਾ ਵੀ ਦਿੱਤਾ। ਉਕਤ ਸੈਮੀਨਾਰ ਦੌਰਾਨ ਉੱਘੇ ਸਾਹਿਤਕਾਰ, ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸਿੰਘ ਸੈਫੀ, ਪੋ੍. ਚੰਦਨ ਦਰਾਵੜ, ਮਾ. ਮਨਜੀਤ ਸਿੰਘ ਮੈਡਮ ਰਣਬੀਰ ਕੌਰ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਜੀਫਿਆਂ ਅਤੇ ਕੈਰੀਅਰ ਗਾਈਡੈਂਸ ਬਾਰੇ ਵਿਸ਼ੇਸ਼ ਨੁਕਤੇ ਸਾਂਝੇ ਕਰਦਿਆਂ ਆਖਿਆ ਕਿ ਪੀਸੀਐੱਸ ਤੇ ਆਈਏਐੱਸ ਵਰਗੀਆਂ ਮੁਕਾਬਲੇ ਵਾਲੀਆਂ ਪੀ੍ਖਿਆਵਾਂ ਨੂੰ ਦਿ੍ੜ ਨਿਸ਼ਚੇ ਨਾਲ ਹੀ ਪਾਸ ਕੀਤਾ ਜਾ ਸਕਦਾ ਹੈ। ਉਨਾਂ ਦਿ੍ੜ ਸੰਕਲਪ, ਨੈਤਿਕਤਾ, ਸਮਾਜਿਕ ਬੁਰਾਈਆਂ, ਜਿੰਮੇਵਾਰੀਆਂ, ਅਧਿਕਾਰਾਂ, ਫਰਜ਼ਾਂ ਸਬੰਧੀ ਅੰਕੜਿਆਂ ਸਹਿਤ ਵਰਨਣ ਕਰਦਿਆਂ ਆਖਿਆ ਕਿ ਅੱਜ ਸਮਾਜਸੇਵਾ ਦੇ ਨਾਲ-ਨਾਲ ਸਮਾਜ ਸੁਧਾਰਕ ਬਣਨ ਦੀ ਵੀ ਲੋੜ ਹੈ। ਡਾ. ਦੇਵਿੰਦਰ ਸੈਫੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਅਕੀਦਤ ਪੇਸ਼ ਕਰਦਿਆਂ ਸਿੱਖਿਆ, ਵਿਕਾਸ, ਵਿਗਿਆਨਕ ਅਤੇ ਫਿਲਾਸਫੀ ਦੇ ਹਵਾਲਿਆਂ ਨਾਲ ਤਕਰੀਰ ਕੀਤੀ। 'ਆਦਿ ਧਰਮ ਸਮਾਜ' ਸ਼ਾਖਾ ਫਰੀਦਕੋਟ ਅਧੀਨ ਹੋਏ ਉਕਤ ਸੈਮੀਨਾਰ ਤੇ ਡਾ. ਅੰਬੇਦਕਰ ਅੰਦੋਲਨ ਦੇ ਪ੍ਰਬੰਧਕਾਂ ਵਿਕਰਮ, ਸ਼ਾਮ ਸੁੰਦਰ, ਪ੍ਰਕਾਸ਼ ਆਦਿ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

11ਐਫਡੀਕੇ 120 :- ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਆਧਸ ਸੰਸਥਾ ਦੇ ਆਗੂ।